ਸਾਡੀ ਦੋਸਤੀ ਦੀ ਲਾਸ਼
ਦੋ ਦੇਸਾਂ ਦੀ ਸਰਹੱਦ ਤੇ
ਇਕ ਨੰਗਾ ਨਾਚ ਨੱਚਦੀ ਪਈ
ਏਸ ਲਾਸ਼ ਦਾ ਸੋਨੇ ਵਿੰਨ੍ਹ ਪਿੰਡਾ
ਸਨਸਰ ਦੀਆਂ ਭੁੱਖੀਆਂ ਨਜ਼ਰਾਂ ਨਾਲ਼ ਵਿੰਨ੍ਹਿਆ ਜਾ ਰਿਹਾ
ਹਵਾ ਦੇ ਵੈਣ
ਇਧਰ ਉਧਰ ਕਰ ਲਾਰ ਹੈ
ਤੇ ਕੋਈ ਚੈਕ ਹਵਾ ਦੇ ਹੋਂਠਾਂ ਤੋਂ
ਤਿਲਕ ਤਿਲਕ ਪੈਂਦੀ

ਤੋਂ ਲਿਖਿਆ ਸੀ: ਮੈਂ ਤੁਹਾਡੀ ਆਪਨਯਯ
ਮੈਂ ਲਿਖਿਆ ਸੀ: ਤੋਂ ਮੇਰਾ ਚੰਨ
ਤੇ ਧਰਮ ਉਹ ਪਾਲ਼ਤੂ ਜਨੌਰ
ਜਿਹੜਾ ਲੁਟੇਰਿਆਂ ਦੇ ਘਰ ਦੀ ਰਾਖੀ ਕਰਦਾ
ਤੇ ਪਿਆਰ ਕਰਨ ਵਾਲਿਆਂ ਦੇ ਜਿਸਮਾਂ ਤੇ ਪਲਦਾ

ਅੱਧਾ ਪੰਜਾਬ
ਮੇਰੀਆਂ ਅੱਖਾਂ ਵਿਚ ਰੋਂਦਾ
ਅੱਧਾ ਪੰਜਾਬ ਤੇਰੇ ਹੋਂਠਾਂ ਤੇ ਵਿਲਕਦਾ
ਤੇ ਹੰਝੂ ਗੀਤਾਂ ਵਿਚ ਵਿਚਰਦੇ
ਤੇ ਗੀਤ ਹੰਝੂ ਬਣ ਦੇ
ਇਹ ਖ਼ਤ, ਇਕ ਸਜ਼ਾ ਮੇਰੇ ਅੰਨ ਕੀਤੇ ਗੁਨਾਹਵਾਂ ਦੀ
ਨਹੀਂ, ਇਹ ਖ਼ਤ ਮੇਰਾ ਅਸਲੋਂ ਨਵਾਂ ਗੁਨਾਹ
ਜਿਹਦੀ ਸਜ਼ਾ ਤੋਂ ਭਗਤ ਰਹੀ
ਕਿ ਸਾਡੇ ਸਮਾਜ ਵਿਚ
ਮਰਦ ਦੇ ਹਰ ਗੁਨਾਹ ਦੀ ਸਜ਼ਾ ਸਿਰਫ਼ ਔਰਤ ਭੁਗਤਦੀ।।।
(1969)

ਹਵਾਲਾ: ਇੱਕ ਉੱਧੜੀ ਕਿਤਾਬ ਦੇ ਵਰਕੇ; ਸੰਗ ਮੇਲ ਪਬਲੀਕੇਸ਼ਨਜ਼