ਵਿੱਤ ਨਾਮ , ਹੋਚੀ ਮੂੰਹ ਨੂੰ

ਇਕ ਭੱਜੇ ਨੈਣਾਂ ਵਾਲੜੀ
ਅੱਜ ਚੜ੍ਹੀ ਆ ਪਪ
ਕੰਬ ਕੰਬ ਗਏ ਧਰਤ ਅਕਾਸ਼ ਨੀ
ਹੋਣੀ ਨੂੰ ਚੜ੍ਹਿਆ ਤਾਪ

ਸੋਹਣੀ ਦੇ ਖਿਲਰੇ ਵਾਲ਼ ਨੀ
ਜਿਉਂ ਡੂਹੰਘੀਆਂ ਸ਼ਾਮਾਂ ਹੋਣ
ਗੋਰੀ ਦੇ ਜ਼ਖ਼ਮੀ ਹੋਠ ਨੀ
ਜਿਉਂ ਟੁੱਟੇ ਸਾਗਰ ਰੌਣ

ਸਭ ਹਾਰ ਸੰਘਾਰ ਇਸ ਨਾਰ ਦੇ
ਵਿੱਤ ਵੈਰੀਆਂ ਲੱਤੇ ਨੋਚ
ਤੇ ਕੰਡਿਆਂ ਅਤੇ ਵਿਲਕਦੀ
ਨੀ ਇਕ ਮੁਟਿਆਰ ਦੀ ਸੋਚ
ਉਸ ਭੱਜੇ ਨੈਣਾਂ ਵਾਲੜੀ
ਮਿਰਜ਼ੇ ਨੂੰ ਲਿਆ ਪਛਾਣ

ਸੁਣ ਵੇ ਨੀਲੀ ਵਾਲੀਆ!
ਤੇਰੇ ਚੁੰਮਾਂ ਤੀਰ ਕਮਾਨ
ਮੈਂ ਅੱਥਰੂ ਪੂੰਝ ਕੇ ਬੇਲੀਆ!
ਵਿੱਤ ਟੁਰ ਪਈ ਤੇਰੇ ਸੰਗ

ਕੱਲ੍ਹ ਰੋਈ ਸਾਂ ਤੇਰੇ ਨਾਲ਼ ਵੇ
ਅੱਜ ਹੱਸਦੀ ਤੇਰੇ ਸੰਗ

ਹਵਾਲਾ: ਸਾਂਝਾਂ ਦੇ ਗੀਤ; ਸੰਗ ਮੇਲ ਪਬਲੀਕੇਸ਼ਨਜ਼