ਦਿਲ ਦੀਆਂ ਗੱਲਾਂ ਦਿਲ ਵਿਚ ਰੱਖੀਆਂ

ਦਿਲ ਦੀਆਂ ਗੱਲਾਂ ਦਿਲ ਵਿਚ ਰੱਖੀਆਂ
ਕੀ ਦੱਸੀਏ ? ਨਾ ਜਾਵਣ ਦੱਸਿਆਂ

ਦਿਲ ਦੀ ਪੇੜ ਛਪਾਵਨ ਦੇ ਲਈ
ਦਿਲ ਰੋਵੇ, ਤੇ ਰੋਵਣ ਅੱਖੀਆਂ

ਐਸੀਆਂ ਪੀੜਾਂ ਕੌਣ ਸਹਾਰੇ ?
ਜੋ ਮਾਰੋ, ਪਰ ਮਿੱਠੀਆਂ ਮਿੱਠੀਆਂ

ਇਹੋ ਪੀੜਾਂ ਸਹਿੰਦਿਆਂ ਸਹਿੰਦਿਆਂ
ਲੱਖਾਂ ਹੀਰਾਂ ਜ਼ਹਿਰਾਂ ਚੱਖੀਆਂ

ਪਰ ਅਖ਼ਤਰ ਅੱਜ 'ਰਾਂਝੇ' ਕਿੱਥੇ ?
ਅੱਜ ਦਿਆਂ 'ਹੀਰਾਂ' ਕਾਰੇ ਹੱਥੀਆਂ