ਦੁਨੀਆਂ ਵਾਲਿਆਂ ਨੂੰ ਕਿਉਂ ਆਪਣੇ ਦੁੱਖ ਦੀ ਕਥਾ ਸੁਣਾਈਏ ?

ਦੁਨੀਆਂ ਵਾਲਿਆਂ ਨੂੰ ਕਿਉਂ ਆਪਣੇ ਦੁੱਖ ਦੀ ਕਥਾ ਸੁਣਾਈਏ ?
ਬੇ-ਕਦਰਾਂ ਬੇ-ਦਰਦਾਂ ਨੂੰ ਕਿਉਂ ਮਹਿਰਮ-ਰਾਜ਼ ਰਮ ਬਣਾਈਏ ?

ਦੁਨੀਆਂ ਵਾਲੇ ਆਪ ਨਿਮਾਣੇ, ਇਹ ਕੀ ਦਰਦ ਵਨਡਾਵਨ ?
ਲੈਦੇ ਕੇ ਇਕ ਦੁੱਖ ਹੀ ਰਹਿ ਗਿਆ, ਉਹ ਵੀ ਕਿਉਂ ਗੁੰਨੋ ਆਈਏ ?

ਨਾਗ਼ਾਂ ਤੋਂ ਵੱਧ ਜ਼ਹਿਰੀ ਦੁਨੀਆਂ, ਸਭਨਾਂ ਨੂੰ ਇਹ ਡੰਗੇ
ਲੱਖ ਵਾਰੀ ਅਜ਼ਮਾਈ ਨੂੰ ਕਿਉਂ, ਮੁੜ-ਮੁੜ ਪਏ ਅਜ਼ਮਾਈਏ ?

ਖਾ ਖਾ ਥੱਕੀ, ਰੱਜ ਰੱਜ ਹਾਰੀ, ਫਿਰ ਭੁੱਖੀ ਦੀ ਭੁੱਖੀ
ਦਿਲ ਕਰਦਾ ਏ ਭਰ ਕੇ ਆਹਾਂ, ਦੁਨੀਆਂ ਫੂਕ, ਮੁਕਾਈਏ

ਸਾਡੇ ਦਿਲ ਦਾ ਰੋਗ ਅਵੱਲਾ, ਇਹਦੀ ਪੇੜ ਨਿਰਾਲੀ
ਜਿਨ੍ਹਾਂ ਸਾੜ ਮੁਕਾਇਆ ਦਲ ਨੂੰ, ਉਨ੍ਹਾਂ ਦਾ ਗ਼ਮ ਖਾਈਏ

ਦੁੱਖਾਂ-ਦਰ ਦਾ ਨੰ ਨੇ ਤਾਂ ਮਰੀਆਂ ਵੀ ਨਹੀਂ ਪਿੱਛਾ ਛੱਡਣਾ
ਫਿਰ ਕਿਉਂ ਆਪਣੇ ਆਪ ਨੂੰ 'ਅਖ਼ਤਰ' ਜਿਉਂਦਿਆਂ ਮਾਰ ਮੁਕਾਈਏ ?