ਜੋ ਪਲਕੀਂ ਮੋਤੀ ਤਲਦੇ ਨੇ

ਜੋ ਪਲਕੀਂ ਮੋਤੀ ਤਲਦੇ ਨੇ
ਉਹ ਹੱਦੋਂ ਬਾਹਰੇ ਮਿੱਲ ਦੇ ਨੇ

ਉਹ ਬੂਟੇ ਟਾਵੇਂ ਟਾਵੇਂ ਨੇ
ਜੋ ਵਿਚ ਖ਼ਿਜ਼ਾਂ ਦੇ ਫੁਲਦੇ ਨੇ

ਜੋ ਫ੍ਫੱਲ ਬਣੇ ਸਨ ਹਾਰਾਂ ਲਈ
ਅੱਜ ਵਿਚ ਖ਼ਿਜ਼ਾਂ ਦੇ ਰਲਦੇ ਨੇ

ਇਕ ਪਾਸੇ ਪੱਥਰ ਮੋਤੀ ਮੈਂ
ਅੱਜ ਸਾਵੇਂ ਵੇਖੇ ਤਲਦੇ ਨੇ

ਕੀ ਚਲਦਾ ਏ ਵੱਸ ਉਨ੍ਹਾਂ 'ਤੇ
ਜੋ ਮੰਜ਼ਿਲ ਤੇ ਜਾ ਭੁੱਲਦੇ ਨੇ

ਜਦ ਅਖ਼ਤਰ ਜ਼ੁਲਫ਼ ਸੰਵਾਰਨ ਉਹ
ਕਈ ਰਾਜ਼ ਹਕੀਕਤ ਖੁੱਲ੍ਹਦੇ ਨੇ