ਛੱਲਾਂ ਦੇ ਵਿਚ ਗਿੱਦੜੀ ਛੋੜ

ਛੱਲਾਂ ਦੇ ਵਿਚ ਗਿੱਦੜੀ ਛੋੜ
ਨਈਂ ਤੇ ਯਾਰ ਨਾ ਚੜ੍ਹਸੀਂ ਤੋੜ

ਫੇਂਗਾਂ ਫੇਂਗਾਂ ਕਟੱਹਾ ਕਰ
ਆਪਣੇ ਆਪ ਨੂੰ ਮੁੜ ਕੇ ਜੋੜ

ਮਿੱਠੇ ਰੂਟ ਵਨਡੀਸਾਂ ਮੈਂ
ਜੇ ਢੋਲਾ ਤੋਂ ਵਾਗਾਂ ਮੋੜ

ਥੱਕਦੇ ਸਾਰੀ ਕੌੜ ਓ ਯਾਰ!
ਗੱਲਾਂ ਨਾਲ਼ ਨਾ ਕੰਡੇ ਪੌੜ

ਹੁਣ ਮੈਂ ਤੇਰੇ ਹੱਥ ਵਿਚ ਆਂ
ਭਾਂਵੇਂ ਸਾਂਭ ਤੇ ਭਾਂਵੇਂ ਤੋੜ

ਨਿੰਦਰ ਆਵੇ ਕਿੰਜ ਸ਼ਮਾਰ
ਵੇਲੇ ਨਾਲ਼ ਏ ਮੇਰੀ ਦੌੜ