ਗੱਲਾਂ ਨਾਲ਼ ਈ ਟਾਲਦਾ ਸੀ

ਗੱਲਾਂ ਨਾਲ਼ ਈ ਟਾਲਦਾ ਸੀ
ਉਹ ਵੀ ਤੇਰੇ ਨਾ ਲੱਦਾ ਸੀ

ਜਿਹੜਾ ਦਲ ਨੂੰ ਪਾਲ਼ ਦਾ ਸੀ
ਉਹ ਦੁੱਖ ਪਿਛਲੇ ਸਾਲ ਦਾ ਸੀ

ਉਹਦਾ ਮੁਖੜਾ ਭੁੱਖ਼ ਉਠਦਾ
ਜਦ ਉਹ ਦੀਵਾ ਬਾਲਦਾ ਸੀ

ਮੇਰੇ ਅੱਥਰੂ ਡੱਕ ਡੱਕ ਉਹ
ਅਪਣਾ ਆਪ ਸੰਭਾਲਦਾ ਸੀ

ਖ਼ੋਰੇ ਕਿਉਂ ਨਈਂ ਮੰਗਿਆ ਮੈਂ
ਜੋ ਮਿਲ ਦਲ ਦੇ ਲਾਅਲ ਦਾ ਸੀ

ਨੀਹਰੇ ਚਿ ਲੋਕੀ ਕੱਠੇ ਹੋਏ
ਇਹ ਵੀ ਕਸੂਰ ਮਸ਼ਾਲ ਦਾ ਸੀ

ਜਿਹੜਾ ਟੁਰਿਆ ਮੇਰੇ ਨਾਲ਼
ਅਖ਼ਤਰ ਵਾਕਫ਼ ਹਾਲ ਦਾ ਸੀ