ਇੱਕ ਇੱਕ ਯਾਦ ਤੋਂ ਅੱਕਿਆ ਮੈਂ

ਇੱਕ ਇੱਕ ਯਾਦ ਤੋਂ ਅੱਕਿਆ ਮੈਂ
ਤੈਨੂੰ ਭੁੱਲ ਨਈਂ ਸਕਿਆ ਮੈਂ

ਫ਼ਿਰ ਮੈਂ ਦਿਲ ਦੀ ਕਹਿ ਦਿੱਤੀ
ਪਹਿਲੋਂ ਪਹਿਲਾਂ ਝੁਕਿਆ ਮੈਂ

ਰੋਜ਼ ਅੱਖੀਆਂ ਚੋਂ ਲੰਘਦਾ ਸੀ
ਰਾਤ ਉਹ ਤਾਰਾ ਡੱਕਿਆ ਮੈਂ

ਅੱਖੀਆਂ ਨੋਟ ਕੇ ਸੁੱਤਾ ਉਹ
ਖ਼ੋਰੇ ਕੱਦ ਤਈਂ ਬੁੱਕਿਆ ਮੈਂ

ਮਿਲੇ ਵਿਚ ਗਵਾਚ ਕੇ ਯਾਰ
ਕਾਹਦਾ ਮੇਲਾ ਤੱਕਿਆ ਮੈਂ

ਲੀਕ ਨਾ ਦਿਲ ਤੇ ਦਿੱਤੀ ਪੈਣ
ਖ਼ਾਲੀ ਵਰਕਾ ਰੱਖਿਆ ਮੈਂ

ਓਨੂੰ ਹਾਲ ਸੁਣਾਉਣ ਲਈ
ਇੱਕ ਇੱਕ ਅੱਥਰੂ ਡੱਕਿਆ ਮੈਂ