ਜਦ ਵੀ ਉਸ ਦਰਬਾਰੇ ਗਏ ਸੀ

ਜਦ ਵੀ ਉਸ ਦਰਬਾਰੇ ਗਏ ਸੀ
ਕੁਝ ਜੁਰਮਾਨੇ ਤਾਰੇ ਗਏ ਸੀ

ਉਹਦੇ ਸਾਮ੍ਹਣੇ ਕੁਝ ਤੇ ਦੱਸੋ
ਸੰਗਿਓ! ਕਿੰਜ ਗੁਜ਼ਾਰੇ ਗਏ ਸੀ

ਵਹਿਸ਼ੀ ਨੀਹਰੀ ਦੇ ਵਿਚ ਸਾਡੇ
ਹੱਥੋਂ ਯਾਰ ਕਿਨਾਰੇ ਗਏ ਸੀ

ਅੰਨ੍ਹੀ ਰਾਤੀਂ ਕੁਝ ਨਈਂ ਦੱਸਿਆ
ਕੌਣ ਤੇ ਕਿੱਥੇ ਮਾਰੇ ਗਏ ਸੀ

ਜਿੰਨੇ ਔਖੇ ਕੰਮ ਸੀ ਉਥੇ
ਲਹੂ ਦੇ ਨਾਲ਼ ਸੰਵਾਰਦੇ ਗਏ ਸੀ

ਐਦਕੀ ਮਨ ਦੇ ਕੋਹਝੀਆਂ ਉੱਤੋਂ
ਚੰਨ ਦੇ ਟੋਟੇ ਵਾਰੇ ਗਏ ਸੀ

ਹੰਝੂ ਸਾਂਭ ਲਿਆਏ ਅਖ਼ਤਰ
ਖ਼ਾਲੀ ਅੱਖ ਬਜ਼ਾਰੇ ਗਏ ਸੀ