ਫੁੱਲਾਂ ਭਰੀ ਚੰਗੇਰ ਲਈ ਸੀ

ਫੁੱਲਾਂ ਭਰੀ ਚੰਗੇਰ ਲਈ ਸੀ
ਅੱਥਰੂ ਉਸ ਸਵੇਰ ਲਈ ਸੀ

ਮੁੱਦਤਾਂ ਹੋਈਆਂ ਬਿੱਲ ਰੀਆ ਵੇ
ਦਿਲ ਖ਼ੋਰੇ ਇਸ ਨਿਹਰ ਲਈ ਸੀ

ਰਾਹੀ ਉੱਠ ਕੇ ਰਸਤੇ ਪੇ ਗਏ
ਤਾਰਾ ਥੋੜੀ ਦੇਰ ਲਈ ਸੀ

ਉਹਲੇ ਹੋ ਗਈ ਮੰਜ਼ਿਲ ਮੈਥੋਂ
ਅੱਖ ਜੇ ਉਹਨੇ ਫੇਰ ਲਈ ਸੀ

ਲੂਮੜ ਗਿੱਦੜ ਖੁੱਡਾਂ ਜੋਗੇ
ਜੰਗਲ਼ ਸਾਰਾ ਸ਼ੇਰ ਲਈ ਸੀ

ਚਿਰ ਪਿੱਛੋਂ ਇਹ ਮਲੂਮ ਹੋਇਆ
ਦੁਨੀਆ ਯਾਰ ਦਲੇਰ ਲਈ ਸੀ