ਜੇ ਉਹ ਪਹਿਲੇ ਆਪਣੀ ਜ਼ਾਤ ਨੂੰ ਸਮਝੇਗਾ

ਜੇ ਉਹ ਪਹਿਲੇ ਆਪਣੀ ਜ਼ਾਤ ਨੂੰ ਸਮਝੇਗਾ
ਫ਼ਿਰ ਈ ਖ਼ੋਰੇ ਮੇਰੀ ਬਾਤ ਨੂੰ ਸਮਝੇਗਾ

ਰੱਬ ਨੇ ਉਹਨੂੰ ਤਾਕਤ ਦਿੱਤੀ ਸੋਚਣ ਦੀ
ਉਹ ਨਜ਼ਰਾਂ ਦੀ ਵਿਚਲੀ ਬਾਤ ਨੂੰ ਸਮਝੇਗਾ

ਉਚਲੇ ਸ਼ਿਮਲੇ ਵਾਲਾ ਹਾਕਮ ਕਿੰਜ ਭਲਾ
ਨੀਵੀਂ ਝੁੱਗੀ ਦੇ ਹਾਲਾਤ ਨੂੰ ਸਮਝੇਗਾ

ਬਦਲ ਬੇ ਪ੍ਰਵਾਹ ਨੂੰ ਡਰ ਨਹੀਂ ਇਸ ਗੱਲ ਦਾ
ਕੱਚਾ ਕੋਠਾ ਕੀ ਬਰਸਾਤ ਨੂੰ ਸਮਝੇਗਾ

ਉਹ ਸਾਡੇ ਗੁਣ ਗਾਵੈਗਾ ਬਾਬਰ ਜੀ
ਜਿਹੜਾ ਅੰਦਰ ਦੇ ਜਜ਼ਬਾਤ ਨੂੰ ਸਮਝੇਗਾ