ਕੱਪੜਾ ਅਤੇ ਮਕਾਨ ਮਿਲੇਗਾ

ਕੱਪੜਾ ਅਤੇ ਮਕਾਨ ਮਿਲੇਗਾ
ਮਾੜੇ ਨੂੰ ਕਦ ਖਾਣ ਮਿਲੇਗਾ

ਪਤਾ ਨਹੀਂ ਸੀ ਗੂੜ੍ਹਾ ਸੱਜਣ
ਬਣ ਕੇ ਅੱਜ ਅਣਜਾਣ ਮਿਲੇਗਾ

ਸੋਚਾਂ ਵਾਲੀ ਨਗਰੀ ਦੇ ਵਿਚ
ਤੈਨੂੰ ਨਵਾਂ ਜਹਾਨ ਮਿਲੇਗਾ

ਇਹ ਤਾਰੀਖ਼ ਦਾ ਕੌੜਾ ਪੱਖ ਏ
ਨੇਜ਼ੇ ਤੇ ਮਿਲੇ ਗਾਹ

ਬਾਬਰ ਨੂੰ ਜਦ ਅਜ਼ਮਾਵੀਂਗਾ
ਉਹਦਾ ਸ਼ੌਕ ਜਵਾਨ ਮਿਲੇਗਾ