सच्चा कलिमा पढ़के इस दे नाँ दा

ਸੁੱਚਾ ਕਲਮਾ ਪੜ੍ਹ ਕੇ ਉਸ ਦੇ ਨਾਂ ਦਾ
ਜੜ੍ਹ ਤੋਂ ਫੜਕੇ ਬੂਟਾ ਪੱਟ ਗੁਨਾਹ ਦਾ

ਰਾਂਝਿਆ ਜੋਗਣ ਬਣ ਤੇ ਜਾਂ ਤੇਰੇ ਲਈ ਪ੍ਰ
ਬਾਝ ਮਰੇ ਨਹੀਂ ਸਰਨਾ ਮੇਰੀ ਮਾਂ ਦਾ

ਅਰ-ਕੰਡੀਸ਼ਨ ਕਮਰੇ ਵਿਚ ਦਮ ਘਟਦਾ ਏ
ਮੈਂ ਆਦੀ ਰੁੱਖਾਂ ਦੀ ਠਨਢੜੀ ਛਾਂ ਦਾ

ਮਿਹਰ, ਮੁਹੱਬਤ ਅਤੇ ਵਫ਼ਾ ਮੱਲ ਮਿਲਦੇ ਨੇ
ਇਥੇ ਹੁੰਦਾ ਹੈ ਵਿਓਪਾਰ ਦਿਲਾਂ ਦਾ

ਵੇਲੇ ਸਿਰ ਚੁੱਪ ਵੱਟ ਲਈ ਸੀ ਹਾਲਾ ਤੋਂ
ਕੀ ਫ਼ਾਇਦਾ ਹਨ ਮਗਰੋਂ ਕੀਤੀ ਹਾਂ ਦਾ