ਮਿੱਥੀਆਂ ਤੇ ਮਹਿਰਾਬ ਬੜੇ ਨੇਂ

ਮਿੱਥੀਆਂ ਤੇ ਮਹਿਰਾਬ ਬੜੇ ਨੇਂ
ਅੰਦਰੋਂ ਹਾਲ ਖ਼ਰਾਬ ਬੜੇ ਨੇਂ

ਤੂੰ ਚੁੱਕਿਆ ਮੁਹਮਲ ਦਾ ਪਰਦਾ
ਰਾਹ ਵਿਚ ਹੋਰ ਹਿਜਾਬ ਬੜੇ ਨੇਂ

ਮੌਸਮ ਕੋਈ ਸ਼ਰਾਰਤ ਕੀਤੀ
ਆਉਂਦੇ ਯਾਦ ਜਨਾਬ ਬੜੇ ਨੇਂ

ਮੇਟ ਕੇ ਅੱਖਾਂ ਵੇਖ ਤੇ ਸਹੀ
ਬੂਹੇ ਬੈਠੇ ਖ਼ਾਬ ਬੜੇ ਨੇਂ