ਇਕ ਇਸ਼ਤੀਹਾਰ: ਵਹਿਸ਼ਤ ਦਾ, ਸਿਆਸਤ ਦਾ

ਤਸਵੀਰਾਂ 'ਚ ਕੈਦ ਪਲਾਂ ਦਾ ਕੋਈ ਮੁਕਤੀਦਾਤਾ ਨਹੀਂ

ਸੁਖੀ ਤਰ੍ਹਾਂ ਮਾਸ ਚਨਢਨ ਲਈ ਲਿੰਗੀ ਖੱਚ ਰਿਹਾ ਕੁੱਤਾ
ਇੰਜ ਹੀ ਖਿੱਚਦਾ ਰਹੇਗਾ
ਬੇਹਯਾ ਗੋਲੀਆਂ ਨਾਲ਼ ਵਿੰਨ੍ਹੀਆਂ ਕਿੰਨੀਆਂ ਨੰਗੀਆਂ ਲਾਸ਼ਾਂ
ਬਿੱਤਰ ਦਦ ਚੂੰਡੇ ਜਾਵਣ ਲਈ ਇੰਜ ਹੀ ਪਈਆਂ ਰਹਿਣਗੀਆਂ
ਦਿਲ ਤੇ ਰੁਕਿਆ ਹੱਥ
ਇੰਜ ਹੀ ਰੁਕਿਆ ਰਹੇਗਾ

ਤਸਵੀਰਾਂ 'ਚ ਕੈਦ ਪਲਾਂ ਦਾ ਕੋਈ ਮੁਕਤੀਦਾਤਾ ਨਹੀਂ

ਕਦੋਂ ਤੱਕ ਇਹ ਮਹਾਂ-ਵਲਮਬ
ਇਸ਼ਤਿਹਾਰ ਬਣਿਆ ਰਹੇਗਾ ਵਹਿਸ਼ਤ ਦਾ, ਸਿਆਸਤ ਦਾ?

ਆਖ਼ਰੀ ਸਾਹ ਅਟਕਿਆ ਹੋਇਆ
ਕੈਮਰੇ ਦੀ ਕ-ਲ-ਕ ਵਿਚ
ਜਾਂ ਮੇਰੇ ਦਸਤਖ਼ਤਾਂ ਦੇ ਆਖ਼ਰੀ ਹਰਫ਼ ਵਿਚ
ਜੋ ਮੈਂ ਕੀਤੇ ਸਨ ਇਸ ਅਹਿਦ-ਏ-ਦੇ ਨਾਂ 'ਤੇ
ਕਿ ਮੌਤ ਨੂੰ ਜ਼ਿੰਦਗੀ ਦੇ ਹਾਣ ਦੀ ਹੋਣ ਨਹੀਂ ਦੇਣਾ-

ਇਕ ਦਿਨ ਇਹ ਹਰਫ਼ ਡਿੱਗੇਗਾ ਦੁੱਧ ਦੇ ਦੰਦ ਵਾਨਨ
ਤੇ ਖਬੱਹ ਜਾਈਗਾ ਮੌਤ ਦੇ ਪਿੰਡੇ ਵਿਚ

ਚੰਦ ਤਾਂ ਫਿਰ ਵੀ ਚਮਕੇਗਾ-
ਨੈਣਾਂ ਵਿਚ
ਗੀਤਾਂ ਵਿਚ
ਲੋਰੀਆਂ ਵਿਚ&

ਸਾਡੇ ਸੁਪਨੇ
ਵਕਤ ਦੀ ਕੁਕੜੀ ਦੇ ਪਰਾਂ ਹੇਠ ਪਏ ਆਂਡੇ
ਇਨ੍ਹਾਂ ਖ਼ਬਰਾਂ ਤਸਵੀਰਾਂ ਤੇ ਫ਼ਿਲਮਾਂ ਨੂੰ ਆਪਾਂ
ਕਿਸੇ ਨਾ ਕਿਸੇ ਤਰ੍ਹਾਂ ਆਂਡੇ ਬਣਾ ਲਈਏ
ਗੋਲ ਗੋਲ, ਚਿੱਟੇ ਚਿੱਟੇ
ਤੇ ਕੜਕ ਬੈਠੀ ਕੁਕੜੀ ਦੇ ਪਰਾਂ ਹੇਠ ਰੱਖ ਦਈਏ।