ਆ ਨੀ ਮੇਰਈਏ ਜਿੰਦੇ
ਅਜੇ ਵੀ ਓਹੋ ਸੁਪਨੇ ਤੇਰੇ
ਅਖੀਆਂ ਵਿਚ ਲਟਕਦੇ

ਪੌਣਾਂ ਵਿਚ ਸੁਘੰਦਾਂ ਉਣਦੀ
ਝਿੰਮਣੀਆਂ ਚੌਂ ਅੱਥਰੂ ਪੁੰਣ ਦੀ
ਸ਼ਾਹ ਰਾਤਾਂ ਦੀ ਮੇਢੀ ਵਿਚ
ਕੋਈ ਲੱਖਾਂ ਤਾਰੇ ਗੁੰਦੇ

ਪਰ ਸਰਘੀ ਦਾ ਰੰਗ ਘਸਮੈਲਾ
ਤਰਕਾਲ਼ਾਂ ਦਾ ਬੋਲ ਕੁਸੈਲਾ
ਹੁਸਣਾਂ ਦਾ ਮੂੰਹ ਪੈ ਗਿਆ ਮੈਲ਼ਾ
ਅੱਖੀਆਂ ਨੂੰ ਪਿਆ ਮੁੰਦੇ

ਨਾ ਹੰਡੀ ਨਾ ਛੰਜੀ ਛੂਹੀ
ਨਾ ਤੇਰੀ ਨਾ ਮੇਰੀ ਹੋਈ
ਪਰ ਇਸ਼ਕਾਂ ਦੀ ਕੋਰੀ ਕਿੰਨੀ
ਪੈਂਦੀ ਜਾਏ ਉਂਦੇ

ਤੇਲ ਬਿਨਾਂ ਜਗਦੇ ਨਾ ਦੀਵੇ
ਜਿੰਦੋਂ ਬਾਂਝ ਕਿਵੇਂ ਕੋਈ ਜੀਵੇ
ਸੂਰਜ ਕੋਲੋਂ ਮੰਗ ਕੇ ਚਾਨਣ
ਚੰਨ ਚਮਕਦੇ ਹੁੰਦੇ

ਤੇਰਿਆਂ ਪੈਰਾਂ ਨੂੰ ਰਾਹ ਲੱਭੇ
ਮੇਰਿਆਂ ਪੈਰਾਂ ਨੂੰ ਰਾਹ ਲੱਭੇ
ਆਖ ਸਮੇਂ ਨੂੰ ਉਸ ਕੰਡਿਆਲੀ
ਧਰਤੀ ਦਾ ਮੂੰਹ ਰੰਦੇ
ਆ ਨੀ ਮੇਰੀਏ ਜਿੰਦੇ