See this page in :
ਪੌਣਾਂ ਦੇ ਪਨਖੇਰਵਾ
ਅੱਜ ਪੰਖ ਮੇਰੇ ਵੱਲ ਮੋੜ
ਮੇਰੇ ਪਿੱਪਲ ਹਰਿਆਂ ਪੱਤਿਆਂ
ਮੇਰੇ ਰੁਖੀਂ ਸਾਵਾ ਬੂਰ
ਮੇਰੀ ਟਾਹਣੀ ਨਿੱਕਾ ਆਹਲਣਾ
ਮੇਰਾ ਸਾਵਣ ਨਿੱਕਾ ਫੂਹਰ
ਅੱਜ ਰੁੱਤਾਂ ਚੜ੍ਹੀਆਂ ਰੰਗੀਨੀਆਂ
ਤੇ ਬਾਗੀਂ ਚੜ੍ਹਿਆ ਲੌਹੜ
ਪੋਣਾਂ ਦੇ ਪਨਖੇਰਵਾ
ਪੱਤ ਝੜੇ ਝੜ ਜਾਣ ਗੇ
ਰੁੱਖੀਂ ਪੈ ਜਾਏ ਖੋੜ
ਲਗਰੀਂ ਪੈ ਜਾਣ ਖੱਲੀਆਂ
ਟਾਹਣੀ ਨੂੰ ਮਚਕੋੜ
ਕਨੀਂ ਛੰਜੇ ਉਮਰ ਦੀ
ਭੁੰਗਾ ਹੋ ਜਾਏ ਬੋਹੜ
ਪੌਣਾਂ ਦੇ ਪਨਖੇਰਵਾ
ਅੱਜ ਪੰਖ ਮੇਰੇ ਵੱਲ ਮੋੜ
Reference: Naween Rut