ਸਾਡਾ ਚਿੜੀਆਂ ਦਾ ਚੰਬਾ ਵੇ

ਸਾਡਾ ਚਿੜੀਆਂ ਦਾ ਚੰਬਾ ਵੇ
ਬਾਬੁਲ ਅਸਾਂ ਉੱਡ ਜਾਣਾ
ਸਾਡੀ ਲੰਮੀ ਉਡਾਰੀ ਵੇ
ਬਾਬੁਲ ਕਿਹੜੇ ਦੇਸ ਜਾਣਾ
ਤੇਰੇ ਮਹਿਲਾਂ ਦੇ ਵਿਚ ਵਿਚ ਵੇ
ਬਾਬੁਲ ਡੋਲ਼ਾ ਨਈਂ ਲੰਗਦਾ
ਇੱਕ ਅਿੱਟ ਪੁਟਾ ਦੇਵਾਂ
ਧੀਏ ਘਰ ਜਾ ਆਪਣੇ
ਤੇਰੇ ਮਹਿਲਾਂ ਦੇ ਵਿਚ ਵਿਚ ਵੇ
ਬਾਬੁਲ ਚਰਖ਼ਾਂ ਕੌਣ ਕੱਤੇ ਗਾ
ਮੇਰੀਆਂ ਕੱਤਣ ਪੋਤਰੀਆਂ
ਧੀਏ ਘਰ ਜਾ ਆਪਣੇ
ਗਲੀਆਂ ਤੇ ਹੋ ਵੀਆਂ ਬਾਬੁਲ ਭੀੜੀਆਂ
ਮੇਰਾ ਆਂਗਣ ਹੋਇਆ ਪ੍ਰਦੇਸ ਵੇ
ਰੱਖ ਰੱਖ ਬਾਬੁਲ ਘਰ ਆਪਣੇ
ਧੀ ਚਲੀ ਬੇਗਾਨੇ ਦੇਸ
ਦੇਸਾਂ ਦਾ ਰਾਜਾ ਬਾਪ ਜੀਵੇ
ਮੇਰੀ ਮਹਿਲਾਂ ਦੀ ਰਾਣੀ ਮਾਂ
ਨੀਲੀ ਚੜ੍ਹੇਂਦਾ ਮੇਰਾ ਵੀਰ ਜੀਵੇ
ਮੈਨੂੰ ਭਾਬੀਆਂ ਦੀ ਠੰਡੀ ਛਾਂ