ਦੂਜਾ ਪਾਸਾ

See this page in :  

ਕਾਹਦੀ ਏ ਧੁਤਕਾਰ ਨੀ ਮਾਏ
ਕਿਉਂ ਨਾ ਇਤਰਾਂ ਪਾਰ ਨੀ ਮਾਏ

ਜੋ ਚਾਹਵਾਂ ਮਿਲ ਜਾਏ ਨੀ ਮਾਏ
ਧਰਤੀ ਵੀ ਹੱਲ ਜਾਏ ਨੀ ਮਾਏ

ਲਾਵੇ ਤੇ ਕੋਈ ਹੱਥ ਨੀ ਮਾਏ
ਪਾਵੇ ਤੇ ਕੋਈ ਨੱਥ ਨੀ ਮਾਏ

ਸਭ ਨੂੰ ਲਾ ਦੀਆਂ ਅੱਗ ਨੀ ਮਾਏ
ਹੀਰੇ ਜਿਹਾ ਮੈਂ ਨਗ ਨੀ ਮਾਏ

ਹਿੰਮਤ ਦੀ ਨਹੀਂ ਥੋੜ ਨੀ ਮਾਏ
ਮੈਨੂੰ ਨਹੀਂ ਕੋਈ ਲੋੜ ਨੀ ਮਾਏ

ਜੇ ਮੇਰੇ ਸਾਮ੍ਹਣੇ ਆਏ ਨੀ ਮਾਏ
ਫ਼ਿਰ ਨਾ ਬਚ ਕੇ ਜਾਏ ਨੀ ਮਾਏ

ਮੇਰੀ ਵੱਖਰੀ ਰਾਹ ਨੀ ਮਾਏ
ਦੁੱਖ ਦਿੱਤੇ ਮੈਂ ਢਾ ਨੀ ਮਾਏ

ਲੜਨਾ ਮੀਰਾ ਕਾਰ ਨੀ ਮਾਏ
ਮੈਂ ਕਿਉਂ ਮਨਾਂ ਹਾਰ ਨੀ ਮਾਏ

ਅੰਜੁਮ ਕੁਰੈਸ਼ੀ ਦੀ ਹੋਰ ਕਵਿਤਾ