ਮੋਲਾ ਮਾਤਮ ਏ

ਅੰਜੁਮ ਕੁਰੈਸ਼ੀ

ਦਿਲ ਕਰਦਾ ਏ
ਤੇਰੇ ਨਾਲ਼ ਰਾਹਵਾਂ
ਤੇਰੇ ਕੋਲ਼ ਬਹੂਆਂ
ਤੇਰੇ ਦੁੱਖ ਸਾਵਾਂ
ਦਿਲ ਕਰਨ ਦਿਆਂ?

ਮੈਂ ਚਾਹਣੀ ਆਂ
ਤੇਰਾ ਪਿਆਰ ਮਿਲੇ
ਨਾ ਹੋਣ ਗਲੇ
ਫੁੱਟ ਰਹਿਣ ਸਿਲੇ
ਮੈਂ ਚਾਹੁੰਦੀ ਰਾਹਵਾਂ?

ਮੈਂ ਸੋਚਣੀ ਆਂ
ਜਦੋਂ ਨਿਕਲੇ ਜਾਨ
ਮੈਂ ਇਹੋ ਕਹਵਾਂ
ਮੈਂ ਤੇਰੀ ਸਾਂ
ਮੈਂ ਪਈ ਸੋਚਾਂ

ਕਾਢ ਕੱਢੀ ਬੜੀ
ਰਾਤੀਂ ਸੁਣਦੀ ਨਹੀਂ
ਪੈਰੀਂ ਪਾਉਂਦੀ ਨਹੀਂ
ਮੌਤ ਆਉਂਦੀ ਨਹੀਂ
ਹਾਲੀਂ ਕੱਢਦੀ ਰਾਹਵਾਂ?

ਮੈਂ ਖੜੀ ਆਂ
ਕਾਸੇ ਪੈਂਦਾ ਨਹੀਂ
ਇਧਰ ਵੇਹੰਦਾ ਨਹੀਂ
ਖ਼ੈਰ ਦਿੰਦਾ ਨਹੀਂ
ਮੈਂ ਖੜੀ ਰਾਹਵਾਂ?

ਤੋਂ ਸੁਣ ਲਵੀਂ ਤੇ
ਦੇਣਾ ਰਾਤੀਂ ਚੜ੍ਹੇ
ਮੇਰੇ ਬੂਹਿਓਂ ਵੜ੍ਹੇ
ਮੇਰੇ ਨਾਲ਼ ਲੜੇ
ਤੋਂ ਸੁਣਦਾ ਨਹੀਂ

ਮੋਲਾ ਮਾਤਮ ਏ
ਤਾਂਘ ਯਾਰ ਦੀ
ਭੁੱਖ ਪਿਆਰ ਦੀ
ਨਿਗਾਹ ਜਾਂਦੀ ਵਾਰ ਦੀ
ਮੈਂ ਕਰਨੀ ਆਨ

Read this poem in Roman or شاہ مُکھی

ਅੰਜੁਮ ਕੁਰੈਸ਼ੀ ਦੀ ਹੋਰ ਕਵਿਤਾ