ਮੈਨੂੰ ਬਹਿਣ ਦੀ ਥਾਂ ਕੋਈ ਲੱਭਦੀ ਨਹੀਂ
ਤੇਰੀ ਧਰਤੀ ਮੇਰੇ ਰੱਬ ਦੀ ਨਹੀਂ
ਇਹ ਸੋਚ ਮੇਰੀ ਏ ਸਭ ਦੀ ਨਹੀਂ

ਹਰ ਬੂਹੇ ਅੱਗੇ ਕੰਧ ਜਿਵੇਂ
ਹਰ ਬਾਰੀ ਬਾਹਰੋਂ ਬੰਦ ਜਿਵੇਂ
ਹੰਝੂਆਂ ਦੀ ਪੇ ਜਾਏ ਤੰਦ ਜਿਵੇਂ

ਜੇ ਮੈਂ ਅੱਧੇ ਰਸਤਿਓਂ ਮੁੜ ਜਾਂਦੀ
ਸਾਹਵਾਂ ਦੀ ਪਿੰਡ ਵੀ ਥੁੜ ਜਾਂਦੀ
ਤੇ ਮੈਂ ਆਪਣੇ ਆਪ ਨਾਲ਼ ਜੁੜ ਜਾਂਦੀ

ਹਵਾਲਾ: ਮੈਂ ਲੱਭਣ ਚਲੀ; ਸੁਚੇਤ ਕਿਤਾਬ ਘਰ ਲਾਹੌਰ; ਸਫ਼ਾ 33 ( ਹਵਾਲਾ ਵੇਖੋ )