ਨੀਲੀ ਛਤਰੀ ਵਾਲੀਆ ਹਨ ਅਮਦਾਦਾਂ ਦੇ

ਨੀਲੀ ਛਤਰੀ ਵਾਲੀਆ ਹਨ ਅਮਦਾਦਾਂ ਦੇ
ਮਾਅਨੇ ਵੱਜਣ ਲੱਗ ਪਏ ਨੇਂ ਫ਼ਰਿਆਦਾਂ ਦੇ

ਪੈਰਾਂ ਪੱਲੇ ਪੰਧ ਚਾ।।। ਭੁਨੇ ਵੇਲੇ ਨੇ
ਰਾਹੋਂ ਅਤੇ।। ਕੰਡੇ ਬੀਜ ਕੇ ਯਾਦਾਂ ਦੇ

ਸੋਲਾਂ ਦੇ ਨਾਲ਼ ਬੁਲਬੁਲ ਵਿੰਨ੍ਹੀ ਜਾਂਦੇ ਨੀ
ਬਾਗ਼ਾਂ ਅਤੇ ।।। ਕਬਜ਼ੇ ਨੇ ਸੱਯਾਦਾਂ ਦੇ

ਸੁਖ਼ਨੂਰਾਂ ਨੇਂ ਸ਼ਿਅਰ ਦਾ ਪਿੰਡਾ ਲੋਹ ਛੱਡਿਆ
ਭੁੱਖੇ ਹੋਏ ਫਿਰਦੇ ਨੇਂ ਬੱਸ ਦਾਦਾਂ ਦੇ

ਅੰਜੁਮ ! ਸੁੱਖ ਸਿਆਪਾ ਬਣਿਆ ਸੋਚਾਂ ਲਈ
ਕਿਧਰ ਟੁਰ ਗਏ ਟੋਲੇ ਸੁੱਖ ਸਵਾਦਾਂ ਦੇ

ਰੱਬ ਜਾਣੇ ਹਨ ਕੀ ਕੀ ਬੀਤੇ ਅੰਜੁਮ ਤੇ
ਕਮਲਾ ਹੱਥੀਂ ਆ ਗਿਆ ਸਾਦਾ ਮੁਰਾਦਾਂ ਦੇ