ਬਨੈਣ ਲੇਨ ਜਾਂਦੇ ਓ
ਬਨੈਣ ਲੈ ਕੇ ਆਂਦੇ ਓ
ਪਾਂਦੇ ਓ ਤੇ ਪੈਂਦੀ ਨਈਂ
ਪੇ ਜਾਏ ਤੇ ਲਹਿੰਦੀ ਨਈਂ
ਲੋਹਾ ਜਾਏ ਤੇ ਦੂਜੀ ਵਾਰੀ ਪਾਨ ਜੋਗੀ ਰਹਿੰਦੀ ਨਈਂ

ਬਨੈਣ ਮੈਂ ਦਿਆਂਗਾ
ਪਾਵਗੇ ਤੇ ਪੇ ਜਾਏ
ਲਾਹੋਗੇ ਤੇ ਲੈ ਜਾਏ
ਲੋਹਾ ਜਾਏ ਤੇ ਦੂਜੀ ਵਾਰੀ ਪਾਨ ਜੋਗੀ ਰਹਿ ਜਾਏ

ਬੁਨੈਣ ਮੇਰੀ ਵਧੀਆ
ਬੁਨੈਣ ਮੇਰੀ ਟਾਪ ਦੀ
ਵੱਡੀਆਂ ਨੂੰ ਪੂਰੀ ਆਵੇ ਨਿੱਕੀਆਂ ਦੇ ਨਾਪ ਦੀ

ਚੀਜ਼ ਹੋਵੇ ਅਸਲੀ ਤੇ ਮੂੰਹੋਂ ਪਈ ਬੋਲਦੀ
ਧੁੱਪ ਨਾਲੋਂ ਗੋਰੀ ਲੱਗੇ ਰੱਸੀ ਉਤੇ ਡੋਲਦੀ
ਜਿੰਨੇ ਵਰ੍ਹੇ ਚਾਹੋ ਤੁਸੀ ਏਸ ਨੂੰ ਹੰਢਾ ਲਇਉ
ਫ਼ਿਰ ਭਾਂਵੇਂ ਬੱਚਿਆਂ ਦਾ ਜਾਣਗੀਆ ਬਣਾ ਲਇਉ

ਹਵਾਲਾ: ਹੁਣ ਕੀ ਕਰੀਏ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 32 ( ਹਵਾਲਾ ਵੇਖੋ )