ਤੋਂ ਇਕ ਡੰਮੀ
ਫ਼ਿਰ ਵੀ ਤੇਰੇ ਪਿੰਡੇ ਉੱਤੇ
ਹਰ ਮੌਸਮ ਦੇ ਵੰਨ ਸੋਨੇ ਲੀੜੇ
ਲਿਸ਼ਕ ਮਰੀਂਦੀਆਂ ਲੀੜਿਆਂ ਅਤੇ ਰੰਗ ਬਰੰਗੇ ਬੇੜੇ

ਮੈਂ ਇਕ ਬੰਦਾ
ਫ਼ਿਰ ਵੀ ਮੇਰੇ ਪਿੰਡੇ ਤਾਈਂ
ਕਦੀ ਨਾ ਜੁੜੀਆਂ ਲੀਰਾਂ
ਮੇਰਾ ਹਾਲ ਫ਼ਕੀਰਾਂ
ਮੈਂ ਕੀ ਦਸਾਂ?
ਕਿਵੇਂ ਹੰਢਾਏ
ਸਾਵਣ, ਹਾੜ ਸਿਆਲੇ
ਲੂੰ ਲੂੰ ਅੰਦਰ ਧਸ ਗਏ ਮੇਰੇ
ਲੌਵਾਂ ਧੁੱਪਾਂ ਪਾਲੇ

ਕਦੀ ਤੇ ਡੋਲੇ ਚੜ੍ਹਦੀ ਮੇਰੀ ਕੋਈ ਰੀਝ ਨਿਮਾਣੀ
ਤੇਰੇ ਵਾਂਗੂੰ ਸ਼ਿਵ ਕੇਸਾਂ ਦਾ
ਮੈਂ ਵੀ ਵਾਸੀ ਹੁੰਦਾ
ਤੇਰੇ ਵਰਗੀ, ਕਰਮਾਂ ਵਾਲੀ
ਮੈਂ ਇਕ ਡੰਮੀ ਹੁੰਦਾ

ਹਵਾਲਾ: ਹੁਣ ਕੀ ਕਰੀਏ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 48 ( ਹਵਾਲਾ ਵੇਖੋ )