ਦਾਰੀ ਦਾਰਾ - ਦੋ ਕੰਜੂਸ

See this page in :  

ਆਪਣੇ ਬੂਹੇ ਆਨ ਇੱਕ ਰਾਤੀਂ ----ਆਖਣ ਲੱਗਾ ਦਾਰਾ
ਮੈਂ ਅੱਧ ਵਾਟਿਓਂ ਪਰਤ ਕੇ ਆਇਆਂ----ਦਾ ਰਈਏ ਡਰਦਾ ਮਾਰਾ
ਫੂਕਾਂ ਮਾਰ ਬੁਝਾਈਂ ਛੇਤੀ----ਇਸ ਦਾ ਲਾਟ ਮੁਨਾਰਾ
ਦੀਵਾ ਬਲਦਾ ਚ੍ਹਡ਼ ਗਿਆ ਮੈਂ--- ਬੰਦਾ ਭੁੱਲਣ ਹਾਰਾ
ਕਰਮਾਂ ਵਾਲੀਏ ਵੇਖੀਂ ਕਿਧਰੇ--- ਤੇਲ ਨਾ ਸੜ ਜਾਏ ਸਾਰਾ

ਅਰੀ ਕਿਹਾ ਵਿਤੋਂ ਕਿਉਂ ਪਾਇਆ--- ਘਾਟਾ ਏਡਾ ਭਾਰਾ
ਸੁੱਕੇ ਫੇਰੇ ਬੂਟ ਘਸਾਏ----ਇਹ ਕੀ ਕੀਤੋਈ ਕਾਰਾ
ਦਾਰੇ ਆਖਿਆ ਤੂੰ ਕੀ ਜਾਤਾ---ਏਡਾ ਭੋਲ਼ਾ ਏ ਦਾਰਾ
ਮੈਨੂੰ ਕਿੱਥੇ ਵਾਰ ਖਾਨਦਾਏ--- ਨੰਗੇ ਪੈਰ ਗੁਜ਼ਾਰਾ

ਸ਼ਿਵ ਮਾਂ ਦੀ ਇਸ ਜੋੜੀ ਦਾ ਸੀ--- ਬੋਝ ਜ਼ਿਮੀਂ ਤੇ ਭਾਰਾ
ਡਾਹਡਾ ਚੰਗਾ ਕੰਮ ਇੱਕ ਕਰਗਏ---ਮਰਗਏਦਾਰੀ ਦਾਰਾ

Reference: Hun ki kariye; Page 74

ਅਨਵਰ ਮਸਊਦ ਦੀ ਹੋਰ ਕਵਿਤਾ