ਕਹਿਣ ਦੇ ਜ਼ੁਲਫ਼ਾਂ ਦਾ ਕਿੱਸਾ ਕਹਿਣ ਦੇ

ਕਹਿਣ ਦੇ ਜ਼ੁਲਫ਼ਾਂ ਦਾ ਕਿੱਸਾ ਕਹਿਣ ਦੇ
ਬਹਿਣ ਦੇਰ ਕੁਝ ਦੇਰ ਛਾਂਵੇਂ ਬਹਿਣ ਦੇ

ਕੁਝ ਨਾ ਕੁੱਝ ਪਰਦਾ ਵੀ ਹੱਟੀ ਵਾਲੀਆ
ਰਹਿਣ ਦੇ ਮੋਮੀ ਲਿਫ਼ਾਫ਼ਾ ਰਹਿਣ ਦੇ

ਝੱਟ ਦਾ ਝੱਟ ਬਹਨਾਏ ਦੁਰਾਡੇ ਜਾ ਵਿਨਾਏ
ਬਹਿਣ ਦੇ ਸਾਨੂੰ ਵੀ ਲਾਗੇ ਬਹਿਣ ਦੇ

ਤੂੰ ਜੇ ਖ਼ੁਸ਼ਬੂਵਾਂ ਦੇ ਪਿੰਡ ਈ ਪੇ ਗਿਆਈਂ
ਖਹਿਣ ਦੇ ਕੰਡਿਆਂ ਨੂੰ ਰਾਹੀਆ ਖਹਿਣ ਦੇ

ਦਿਲ ਨੇ ਹੱਥੋਂ ਟੁਰ ਜਾਣਾ ਸੀ ਟਿੱਪਰ ਗਿਆਏ
ਰਹਿਣ ਦੇ ਅਨਵਰ ਦਲੀਲਾਂ ਰਹਿਣ ਦੇ

ਹਵਾਲਾ: ਹੁਣ ਕੀ ਕਰੀਏ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 40 ( ਹਵਾਲਾ ਵੇਖੋ )