ਕਿਹੜੇ ਪਾਸੇ ਜਾਵਾਂ

ਜਿਹੜੇ ਵੇਲੇ ਘੰਟੀ ਮੇਰੇ
ਦਰਵਾਜ਼ੇ ਦੀ ਖਿੜਕੀ
ਉਸੇ ਵਕਤ ਅਲਾਰਮ ਵਾਲੀ
ਘੜੀ ਧੜਾਧੜ ਧੜ ਕੀ
ਉੱਤੂ ੜੁੱਤੀ ਫ਼ੋਨ ਮਰੇ ਦੀ
ਨਬਜ਼ ਅਚਾਨਕ ਫੜ ਕੀ
ਅੱਭੜਵਾਹੇ ਟੀ ਵੀ ਦੇ ਵਿਚ
ਡਿਸਕੋ ਦੀ ਅੱਗ ਭੜਕੀ
ਸਿਰ ਤੋਂ ਫ਼ਿਰ ਜ਼ਹਾਜ਼ ਇੱਕ ਲੰਘਿਆ
ਦਿਲ ਦੀ ਕੋਠੀ ਧੜ ਕੀ
ਅਚਨਚੇਤ ਇੱਕ ਹਾਰਨ ਗੱਜਿਆ
ਹੋਰ ਇੱਕ ਬਿਜਲੀ ਕੜਕੀ
ਇੰਜ ਬਰੀਕ ਕੁਰੀਚੀ ਕੋਈ
ਰੇਤ ਰਗਾਂ ਵਿਚ ਰੁੜਕੀ
ਰੌਲਾ ਸੜਕੋ ਸੜਕੀ

ਕੂਕਾਂ ਮੈਨੂੰ ਘੇਰ ਲਿਆ ਮੈਂ ਕਿਹੜੇ ਪਾਸੇ ਜਾਵਾਂ
ਅਨਵਰ ਏਸ ਸਮੇ ਦੇ ਹਤੱਹੋਂ ਕੰਨਾਂ ਨੂੰ ਹੱਥ ਲਾਵਾਂ

ਹਵਾਲਾ: ਹੁਣ ਕੀ ਕਰੀਏ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 58 ( ਹਵਾਲਾ ਵੇਖੋ )