ਲੱਸੀ ਤੇ ਚਾਅ

ਲੱਸੀ:
ਮੈਂ ਸੋਹਣੀ ਮੈਂ ਗੋਰੀ ਗੋਰੀ ਤੋਂ ਕਾਲ਼ੀ ਕਲੋਟੀ
ਮੈਂ ਨਿੰਦਰ ਦਾ ਸੁਖ ਸਨਹੋੜਾ ਤੋਂ ਜਗਰਾਤੇ ਪੱਟੀ
ਜਿਸ ਵੇਲੇ ਮੈਂ ਚਾਈਂ ਚਾਈਂ ਛੰਨੇ ਅੰਦਰ ਛਿਲਕਾਂ
ਕਿਹੜਾ ਸਾਂਭੇ ਮੇਰੀਆਂ ਲਿਸ਼ਕਾਂ ਕੌਣ ਸੰਭਾਲੇ ਢਿਲਕਾਂ
ਰੰਗ ਵੀ ਮੇਰਾ ਮੱਖਣ ਵਰਗਾ ਰੂਪ ਵੀ ਮੇਰਾ ਸੱਚਾ
ਦੁੱਧ ਮਲ਼ਾਈ ਮਾਂ ਪਿਓ ਮੇਰੇ ਮੇਰਾ ਅਸਲਾ ਉੱਚਾ
ਜਿਹੜਾ ਮੈਨੂੰ ਰੜਕਣ ਬੈਠੇ ਉਸ ਦੀਵਾਰੀ ਜਾਵਾਂ
ਖੜਕੇ ਢੋਲ ਮਧਾਣੀ ਵਾਲਾ ਮੈਂ ਵਿਚ ਭੰਗੜੇ ਪਾਵਾਂ
ਮੈਂ ਲੋਕਾਂ ਦੀ ਸਿਹਤ ਬਣਾਵਾਂ ਤੋਂ ਪਈ ਸਿਹਤ ਵਗਾੜੀਂ
ਮੈਂ ਪਈ ਠੰਡ ਕਲੇਜੇ ਪਾਂਵਾਂ ਤੋਂ ਪਈ ਸੀਨੇ ਸਾੜੇਂ

ਚਾਅ:
ਪੇ ਗਈ ਐਂ ਨੀ ਮਾਈ ਬੱਗੂ ਮੇਰੇ ਮਗ਼ਰ ਧਗਾਨੇ
ਮੇਰੀਆਂ ਸਿਰਕੀਆਂ ਭਰ ਦੇ ਜਿਹੜੇ ਉਹੋ ਲੋਕ ਸਿਆਣੇ
ਮੇਰਾ ਹੁਸਨ ਪਛਾਨਣ ਜਿਹੜੇ ਦਿਲ ਮੈਂ ਉਨ੍ਹਾਂ ਦੇ ਠੱਗਾਂ
ਮੇਰਾ ਰੰਗ ਕਲਿਕੱਹਨ ਅਤੇ ਲੈਲਾ ਵਰਗੀ ਲਗਾਂ
ਪਿੰਡੇ ਦੀ ਮੈਂ ਪੀੜ ਗਵਾਂਵਾਂ ਜੜੋਂ ਥਕੀਨਵੀਨ ਭੌਰਾਂ
ਠਰੀਆਂ ਹੋਇਆਂ ਜੱਸੀਆਂ ਨੂੰ ਮੈਂ ਮਿੱਠੀਆਂ ਕਰਾਂ ਟਕੋਰਾਂ
ਤੂੰ ਐਂ ਖੰਗ 'ਜ਼ੁਕਾਮ ਤੇ ਨਜ਼ਲਾ ਕੇਹਾ ਮੈਂ ਗਿਣ ਗਿਣ ਦੱਸਾਂ
ਮੇਰੇ ਨਿਗੱਹੇ ਘੁਟ ਉਤਾਰਨ ਚੜ੍ਹੀਆਂ ਹੋਇਆਂ ਕਸਾਂ
ਕੱਜਯ ਰਹੋ ਤੋ ਕੁੱਜੇ ਅੰਦਰ ਤੈਨੂੰ ਕੇਹਾ ਤਕਲੀਫ਼ਾਂ
ਜਿਮੇਂ ਸੋਹਣੀਆਂ ਮੇਜ਼ਾਂ ਉਤੇ ਰੁੱਖਾਂ ਪਈ ਤਸ਼ਰੀਫ਼ਾਂ

ਲੱਸੀ:
ਆਪਣੀ ਜ਼ਾਤ ਕੁੜੱਤਣ ਹੋਵੇ ਮਿਸਰੀ ਨਾਲ਼ ਨਾ ਲੜਈਏ
ਨੀ ਕਲਮੋ ਹੀਏ'ਕੁੜੀਏ'ਤਤਏ'ਭਯੜਈਏ'ਨਖ਼ਰੇ ਸੜਈਏ
ਨਾ ਕੋਈ ਸੀਰਤ ਨਾ ਕੋਈ ਸੂਰਤ ਮੂੰਹ ਕੋਈ ਨਾ ਮਤੱਹਾ
ਤੂੰ ਤੇ ਉਂਜੇ ਜਾਪੇਂ ਜੀਵ ਨੌਕਰ ਜਿੰਨ ਪਹਾੜੋਂ ਲੱਥਾ
ਮੈਨੂੰ ਪੁੱਛ ਹਕੀਕਤ ਆਪਣੀ ਬਣੀ ਫਿਰੇਂ ਤੂੰ ਰਾਣੀ
ਸ਼ੂੰ ਸ਼ੂੰ ਕਰਦਾ,ਹੋਕੇ ਭਰ ਦਾ ਕੌੜਾ ਤੱਤਾ ਪਾਣੀ
ਭੁੱਖ ਤ੍ਰਹਿ ਦੀ ਦੁਸ਼ਮਣ ਵੀਰਨ ਕੇਹਾ ਤੇਰੀ ਭਲਿਆਈ
ਬੰਦਿਆਂ ਦੀ ਤੋਂ ਚਰਬੀ ਖੁਰੀਂ ਨਾਲ਼ ਕਰੀਂ ਵਡਿਆਈ
ਤੇਰਾ ਚੋਇਆ ਢਿਏ ਕੇ ਜਿਹੜੇ ਕੱਪੜੇ ਨੂੰ ਤਰਕਾਵੇ
ਸਾਲਮ ਗਾਚੀ ਸਾਬਣ ਖੁਰ ਜਾਏ ਦਾਗ਼ ਨਾ ਉਸ ਦਾ ਜਾਵੇ

ਚਾਅ:
ਮੇਰੇ ਸਰਤੋਂ ਭਾਂਡੇ ਭੁੰਨੇ ਲੈ ਹੁਣ ਮੇਰੀ ਵਾਰੀ
ਤੇਰੀਆਂ ਵੀ ਕਰਤੂਤਾਂ ਜਾਣੇ ਵਸਦੀ ਦੁਨੀਆ ਸਾਰੀ
ਤੈਨੂੰ ਪੈਣੇ ਲਈ ਜੇ ਕੋਈ ਭਾਂਡੇ ਦੇ ਵਿਚ ਪਾਵੇ
ਥਿੰਦਾ ਹੋ ਜਾਏ ਭਾਂਡਾ ਨਾਲੇ ਮੁਸ਼ਕ ਨਾ ਉਸ ਦੀ ਜਾਵੇ
ਤੈਨੂੰ ਮੁਡ਼ ਕਦੀਮ ਤੋਂ ਵਗੀਆਂ ਰੱਬ ਦੀਆਂ ਇਹ ਮਾਰਾਂ
ਤੇਰੇ ਕੋਲੋਂ ਖੱਟੀਆਂ ਲੋਕਾਂ ਖੱਟੀਆਂ ਜਿਹੀਆਂ ਡਕਾਰਾਂ
ਮੇਰਾ ਘੁੱਟ ਭਰੇ ਤੇ ਅੜੀਏ ਜਿਹੀ ਉਡਾਰੀ ਮਾਰੇ
ਅੱਗੇ ਲੰਘ ਜਾਏ ਸੋਚਦਾ ਪੰਛੀ ਪਿੱਛੇ ਰਹਿ ਜਾਣ ਤਾਰੇ
ਮੈਨੂੰ ਪੀ ਕੇ ਸ਼ਾਇਰ ਕਰਦੇ ਗੱਲਾਂ ਸੱਚੀਆਂ ਖਰੀਆਂ
ਮੈਂ ਤੇ ਖ਼ਿਆਲ ਦੀ ਡੋਰੀ ਅਤੇ ਨਿੱਤ ਨਚਾਵਾਂ ਪਰੀਆਂ
ਮੈਂ ਕੀ ਜਾਣਾ ਤੇਰੀਆਂ ਬੜ੍ਹਕਾਂ ਮੈਂ ਕੇਹਾ ਸਮਝਾਂ ਤੈਨੂੰ
ਦੁੱਧ ਕਰੇ ਇਨਸਾਫ਼ ਤੇ ਇਹ ਮਨਜ਼ੂਰ ਏ ਬੀ ਬੀ ਮੈਨੂੰ

ਦੁੱਧ :
ਇਥੇ ਮੈਂ ਕੇਹਾ ਬੋਲਾਂ ਕੁੜੀਵ ਮਸਲਾ ਏ ਡਾਹਡਾ ਔਖਾ
ਗੁੰਝਲ ਜਿਹੜਾ ਪਾਇਆ ਜਿਨ੍ਹੀਂ ਖੁੱਲਣਾ ਉਹਦਾ ਸੌਖਾ
ਘਰ ਦਾ ਜੀ ਏ ਹਨ ਤੇ ਚਾਅ ਵੀ ਇਹ ਵੀ ਚੰਗੀ ਲੱਗੇ
ਲੱਸੀ ਮੇਰੀ ਜੰਮੀ ਜਾਈ ਪੁੱਤਰਾਂ ਨਾਲੋਂ ਅੱਗੇ
ਦੋਵੇਂ ਮੇਰੀ ਪੁੱਤ ਤੇ ਇੱਜ਼ਤ ਕਰਾਂ ਮੈਂ ਕਿੰਜ ਨਕੀਹੜਾ
ਸਹੇੜ ਲਿਆ ਜੇ ਜੱਗੋਂ ਵੱਖਰਾ ਇਹ ਕੇਹਾ ਤੁਸਾਂ ਬਖੇੜਾ
ਕਿਨਹੂੰ ਆਜ ਸਿਆਣੀ ਆਖਾਂ ਕਿਨਹੂੰ ਆਖਾਂ ਝੱਲੀ
ਦੋਹਾਂ ਪਾਸੇ ਰਿਸ਼ਤਾ ਮੇਰਾ ਮੈਨੂੰ ਖਿੱਚ ਦੁਵੱਲੀ
ਸੁੱਕੀ ਜਿਹੀ ਮਤਰਈਯ ਹੁੰਦੀ ਚੰਗੇ ਹੋਵਣ ਜੇ ਮਾਪੇ
ਮੇਰਾ ਵੋਟ ਏ ਦੋਹਾਂ ਵਲੇ ਨਿੱਬੜ ਲੌ ਤੁਸੀ ਆਪੇ

ਚਾਅ:
ਮੈਂ ਤਾਂ ਨਿੱਬੜ ਲਾਂਗੀ ਇਹਨੂੰ ਚਾਚਾ ਕਲਮ ਕੱਲੀ
ਸ਼ੁਕਰ ਖ਼ੁਦਾ ਦਾ ਮੈਂ ਨਾ ਹੋਈ ਇਹਦੇ ਵਰਗੀ ਝੱਲੀ
ਸ਼ਹਿਰਾਂ ਵਿਚ ਨਹੀਂ ਇਹਨੂੰ ਕੋਈ ਕਿਧਰੇ ਵੀ ਮੂੰਹ ਲਾਂਦਾ
ਹਰ ਕੋਈ ਮੇਰੀਆਂ ਸਿਫ਼ਤਾਂ ਕਰਦਾ ਸਦਕੇ ਹੋ ਹੋ ਜਾਂਦਾ

ਲੱਸੀ:
ਸਾਂਭੀ ਰਹੋ ਨੀ ਚੈਂਕ ਬੇਗਮ ਠੱਪੀ ਰੱਖ ਵਡਿਆਈਆਂ
ਮੈਂ ਕੇਹਾ ਦਸਾਂ ਘਰ ਘਰ ਜਿਹੜੀਆਂ ਤਦ ਚੁਆਤੀਆਂ ਲਾਈਆਂ
ਗੱਲਾਂ ਕਰਦੀ ਥੱਕਦੀ ਨਹੀਂ ਤੂੰ ਜੀਭ ਨੂੰ ਲਾ ਨੀ ਤਾਲ਼ਾ
ਖੰਡ ਵੀ ਕੌੜੀ ਕੀਤੀ ਆ ਤੇ ਦੁੱਧ ਵੀ ਕੀਤੋਈ ਕਾਲ਼ਾ
ਬਹੁਤੀ ਬੁੜ ਬੁੜ ਨਾ ਕਰ ਬੀ ਬੀ ਨਾ ਕਰ ਏਡਾ ਧੱਕਾ
ਤੇਰੇ ਜਹੀ ਕੁਚੱਜੀ ਕੋਹਝੀ ਮੇਰੇ ਨਾਲ਼ ਮੁਤਕੱਾ
ਮੇਰੀ ਚੌਧਰ ਚਾਰ ਚੁਫ਼ੇਰੇ ਤੇਰੀ ਮਨਤਾ ਥੋੜੀ
ਮੈਂ ਦੇਸਾਂ ਦੀ ਸੂਬੇ ਰਾਣੀ ਤੋਂ ਪਰਦੇਸਣ ਛੋਰੀ
ਦੇਸ ਪਰਾਏ ਰਾਣੀ ਖ਼ਾਂ ਦੀ ਤੋਂ ਸਾਲ਼ੀ ਬਣ ਬੀਹਟੀ
ਮੰਗਣ ਆਈ ਆਗ ਤੇ ਆਪੋਂ ਘਰ ਵਾਲੀ ਬਣ ਬੀਹਟੀ
ਰੱਬ ਕਰੇ ਨੀ ਇਕੋ ਵਾਰੀ ਘੁੱਟ ਭਰੇ ਕੋਈ ਤੇਰਾ
ਤੇਰਾ ਵੀ ਅੰਗਰੇਜ਼ਾਂ ਵਾਂਗੂੰ ਪੁੱਟਿਆ ਜਾਏ ਡੇਰਾ

ਹਵਾਲਾ: ਮੇਲਾ ਅੱਖੀਆਂ ਦਾ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 39 ( ਹਵਾਲਾ ਵੇਖੋ )