ਪੱਪੁ ਯਾਰ ਤੰਗ ਨਾ ਕਰ

ਪੱਪੁ ਯਾਰ ਤੰਗ ਨਾ ਕਰ ਤੂੰ
ਬੜੇ ਜ਼ਰੂਰੀ ਕੰਮ ਲੱਗੇ ਆਂ
ਸੂਚੀ ਪਏ ਆਂ ਹੁਣ ਕੀ ਕਰੀਏ
ਰੋਟੀ ਸ਼ੋਟੀ ਖਾ ਬੈਠੇ ਆਂ
ਲੱਸੀ ਸ਼ਸੀ ਪੀ ਬੈਠੇ ਆਂ
ਹੱਕੇ ਦਾ ਕਸ਼ ਲਾ ਬੈਠੇ ਆਂ
ਪੂੰਝ ਪਾ ਨਿੱਜ ਕੇ ਅੰਦਰੋਂ ਬਾਹਰੋਂ
ਭਾਂਡੇ ਵੀ ਖੜਕਾ ਬੈਠੇ ਆਂ

ਵੇਖ ਲਿਆਂ ਨੇਂ ਸਭ ਅਖ਼ਬਾਰਾਂ
ਸਭੇ ਵਰਕੇ ਥਲ ਬੈਠੇ ਆਂ
ਪੜ੍ਹ ਬੈਠੇ ਆਂ ਸਾਰੇ ਅੱਖਰ
ਸਾਰੇ ਹਰਫ਼ ਸੁਣਾ ਬੈਠੇ ਆਂ

ਕਿਸੇ ਕਿਸੇ ਅਸਲ੍ਹੇ ਬਣ ਗਏ
ਵੱਡੇ ਵੱਡੇ ਮਸਲੇ ਬਣ ਗਏ
ਵੱਡੇ ਸ਼ਹਿਰ ਵਸਾ ਬੈਠੇ ਆਂ
ਸਾਰਾ ਚੈਨ ਗੰਵਾ ਬੈਠੇ ਆਂ
ਸੂਚੀ ਪਏ ਆਂ ਹੁਣ ਕੀ ਕਰੀਏ

ਰਿਜ਼ਕ ਸਿਆਸਤ ਇਸ਼ਕ ਕਵਿਤਾ
ਕੁੱਝ ਵੀ ਖ਼ਾਲਸ ਰਹਿਣ ਨਾ ਦਿੱਤਾ
ਸਾਰੀ ਖੇਡ ਵੰਜਾ ਬੈਠੇ ਆਂ
ਦੁੱਧ ਵਿਚ ਸਿਰਕਾ ਪਾ ਬੈਠੇ ਆਂ
ਸੂਚੀ ਪਏ ਆਂ ਹੁਣ ਕੀ ਕਰੀਏ

ਜੀ ਕਰਦਾ ਸੀ ਵੋਟਾਂ ਪਾਈਏ
ਮਾਰਸ਼ਲ ਲਾਅ ਤੋਂ ਜਾਣ ਛੁਡਾਈਏ
ਵੋਟਾਂ ਸ਼ੂਟਾਂ ਪਾ ਬੈਠੇ ਆਂ
ਇਹ ਜਮਹੂਰੀ ਰੌਲ਼ਾ ਰੱਪਾ
ਕਿੰਨੇ ਸਾਲ ਹੰਢਾ ਬੈਠੇ ਆਂ
ਸੂਚੀ ਪਏ ਆਂ ਹੁਣ ਕੀ ਕਰੀਏ

ਸੌਦਾ ਕੋਈ ਪਚਦਾ ਨਾਹੀਂ
ਕੋਈ ਰਸਤਾ ਸਿਜਦਾ ਨਾਹੀਂ
ਰਸਤੇ ਦੇ ਵਿਚ ਆ ਬੈਠੇ ਆਂ
ਸੂਚੀ ਪਏ ਆਂ ਹੁਣ ਕੀ ਕਰੀਏ

ਹਵਾਲਾ: ਹੁਣ ਕੀ ਕਰੀਏ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 83 ( ਹਵਾਲਾ ਵੇਖੋ )