ਸੱਜਣਾਂ ਸਾਡੀ ਰਸਮ ਰਵਾਇਤ ਸਾਡਾ ਚੁੱਪ ਚੁੱਪ ਰਹਿਣਾ

See this page in :  

ਸੱਜਣਾਂ ਸਾਡੀ ਰਸਮ ਰਵਾਇਤ ਸਾਡਾ ਚੁੱਪ ਚੁੱਪ ਰਹਿਣਾ
ਨਈਂ ਤੇ ਅਸਾਂ ਫ਼ਕੀਰਾਂ ਤੈਨੂੰ ਕੀ ਕੁਝ ਨਈਂ ਸੀ ਕਹਿਣਾ

ਰੁੱਖਾਂ ਵੱਲੋਂ ਹੁਣ ਕੋਈ ਸੱਦਾ ਆਵੇ ਯਾ ਨਾ ਆਵੇ
ਧੁੱਪੇ ਮੈਂ ਦੁਪਹਿਰ ਗੁਜ਼ਾਰੀ ਹੁਣ ਕੀ ਛਾਂਵੇਂ ਬਹਿਣਾ

ਮੰਦਾ ਕੀਤਾ ਹਾਲ ਦਿਲੇ ਦਾ ਤੇਰੀ ਬੇ ਪੁਰਵਾਈ
ਇਸੇ ਘਰ ਦਾ ਵੈਰੀ ਹੋਵਿਉਂ ਜਿਹੜੇ ਘਰ ਵਿਚ ਰਹਿਣਾ

ਕਡਾ ਸੋਹਣਾ ਦਰਸ ਵਫ਼ਾ ਦਾਦੇ ਗਈ ਏ ਇੱਕ ਸੋਹਣੀ
ਕੱਚੇ ਹੋਣ ਘੜੇ ਤੇ ਹੋਵਣ ਆਪੋਂ ਪੱਕੀਆਂ ਰਹਿਣਾ

ਅਪਣੀਆਂ ਅਪਣੀਆਂ ਅੱਖੀਆਂ ਦੇ ਵਿਚ ਆਪਣੇ ਆਪਣੇ ਅੱਥਰੂ
ਮੇਰੇ ਬਾਹਜੋਂ ਪੀੜ ਮਰੀ ਨੂੰ ਹੋਰ ਕਿਸੇ ਨਈਂ ਸਹਿਣਾ

ਇਹੋ ਜਿਹੇ ਲਸ਼ਕੀਲੇ ਮੋਤੀ ਕਿਸੇ ਕਿਸੇ ਨੂੰ ਜੁੜਦੇ
ਦਰਦਮੰਦਾਂ ਨੂੰ ਮਿਲਦਾ ਅਨਵਰ ਅਖਿਈਆਂ ਦਾ ਇਹ ਗਹਿਣਾ

Reference: Hun ki kariye; Page 101

ਅਨਵਰ ਮਸਊਦ ਦੀ ਹੋਰ ਕਵਿਤਾ