ਉੱਕਾ ਸਾਡਾ ਹਾਲ ਨਾ ਜਾਨਣ ਗਲਿਓਂ ਲੰਘਣ ਵਾਲੇ

ਉੱਕਾ ਸਾਡਾ ਹਾਲ ਨਾ ਜਾਨਣ ਗਲਿਓਂ ਲੰਘਣ ਵਾਲੇ
ਛੱਤਾਂ ਵਿਚ ਜੇ ਹੋਣ ਤ੍ਰੇੜਾਂ ਵਗਦੇ ਨਈਂ ਪਰਨਾਲੇ

ਆਵੇ ਕੋਈ ਇਸ ਹਵੇਲੀ ਚੂਨਾ ਗਾਚੀ ਫੇਰੇ
ਜਿਸ ਦੀਆਂ ਕੰਧਾਂ ਦੇ ਨਾਲ਼ ਲਮਕਣ ਗਜ਼ ਗਜ਼ ਲੰਮੇ ਜਾਲੇ

ਇਸ ਨੇ ਅੱਖੀਂ ਸੁਰਮਾ ਪਾਇਆ ਹੱਥੀਂ ਲਾਈ ਮਹਿੰਦੀ
ਅੱਖੀਂ ਮੈਂ ਜਗਰਾਤੇ ਪਾਏ ਪੈਰੀਂ ਪਾਏ ਛਾਲੇ

ਬੇਰੀ ਅਤੇ ਬੇਰ ਨਾ ਪੁੱਤਰ ਬੇਰੀ ਹੇਠਾਂ ਵੱਟੇ
ਨੇਕੀ ਦਾ ਫਲ ਪਾਵਨ ਵਾਲੇ ਵੇਖੇ ਇਸੇ ਹਾਲੇ

ਦਿਲ ਦੀਆਂ ਸੁਣੀਆਂ ਤੇ ਉਹ ਲੱਗਿਆਂ ਹੋਰ ਤਰ੍ਹਾਂ ਦੀਆਂ ਕੂਕਾਂ
ਰੌਲ਼ਾ ਏ ਕੁਝ ਹੋਰ ਤਰ੍ਹਾਂ ਦਾ ਮੇਰੇ ਆਲ ਦੁਆਲੇ

ਅਨਵਰ ਮੇਰੀ ਅਰਜ਼ੀ ਅਤੇ ਕਿਸੇ ਨਾ ਘੁਗੱਹੀ ਪਾਈ
ਆਪਣੇ ਆਪਣੇ ਕੰਮ ਕਢਾ ਗਏ ਲੰਮੀਆਂ ਬਾਂਹਵਾਂ ਵਾਲੇ

ਹਵਾਲਾ: ਹੁਣ ਕੀ ਕਰੀਏ, ਅਨਵਰ ਮਸਊਦ; ਦੋਸਤ ਪਬਲੀਕੇਸ਼ਨਜ਼ ਇਸਲਾਮਾਬਾਦ ; ਸਫ਼ਾ 38 ( ਹਵਾਲਾ ਵੇਖੋ )