ਠੱਡੀ ਮਿੱਠੀ ਛਾਂ ਦਾ ਲਾਹਣਾੰ ਲਾਹੰਦਾ ਨਹੀਂ

ਠੱਡੀ ਮਿੱਠੀ ਛਾਂ ਦਾ ਲਾਹਣਾੰ ਲਾਹੰਦਾ ਨਹੀਂ
ਸੱਚੀ ਗੱਲ ਏ ਮਾਂ ਦਾ ਲਾਹਣਾੰ ਲਾਹੰਦਾ ਨਹੀਂ

ਬੋਲ ਕੇ ਜਿਹੜਾ ਦਿੰਦਾਏ ਖ਼ਬਰ ਪਰਾਹਣੇ ਦੀ
ਮੈਥੋਂ ਕਾਲੇ ਕਾਂ ਦਾ ਲਾਹਣਾੰ ਲਾਹੰਦਾ ਨਹੀਂ

ਸੱਜਰੀ ਰਖਦਨ ਯਾਦ ਹਮੇਸ਼ਾ ਸਜਣਾੰ ਦੀ
ਫੱਟਾਂ ਪੀੜ ਪਿਆਂ ਦਾ ਲਾਹਣਾੰ ਲਾਹੰਦਾ ਨਹੀਂ

ਅਸ਼ਕਾ ਤੈਨੂੰ ਪਰਲੇ ਪਾਰ ਅਪੜਾਇਆ ਸੌਂ
ਤੇਥੋਂ ਤਾਰ ਚਿਨ੍ਹਾਂ ਦਾ ਲਾਹݨਇੰ ਲਾਹੰਦਾ ਨਹੀਂ

ਸਾਰੇ ਜੱਗ ਤੇ ਆਕਬ ਆਕਬ ਹੋ ਗਈ ਏ
ਸਾਈਂ ਦੇ ਸੋਹਣੇ ਨਾਂ ਦਾ ਲਾਹਣਾੰ ਲਾਹੰਦਾ ਨਹੀਂ