ਚੜ੍ਹਦਾ ਜੋਬਨ ਕੱਚੀਆਂ ਰੁੱਤਾਂ

ਚੜ੍ਹਦਾ ਜੋਬਨ ਕੱਚੀਆਂ ਰੁੱਤਾਂ
ਕਮਲਾ ਵੇਲ਼ਾ ਸੱਚੀਆਂ ਰੁੱਤਾਂ

ਕਿਲ੍ਹਿਆਂ ਕਿਣ ਮਿਣ ਨਾਹ ਪਈ ਫੱਬਦੀ
ਤੇਰੇ ਆਈਆਂ ਠੱਚੀਆਂ ਰੁੱਤਾਂ

ਦੀਗਰ ਵੇਲੇ ਲੂਹਰੀ ਘੱਲੀ
ਭਾਂਬੜ ਵਾਂਗੂੰ ਮੱਚੀਆਂ ਰੁੱਤਾਂ

ਸਾਵੇ ਰੰਗ ਦਾ ਚੋਲਾ ਪਾਕੇ
ਘੁੰਗਰੂ ਬਣਾ ਕੈਂਚੀਆਂ ਰੁੱਤਾਂ

ਆਕਬ" ਕਾਈਂ ਚਾ ਨਜ਼ਰੀਂ ਲਾਈਆਂ
ਖ਼ਬਰੇ ਕਿਉਂ ਨਹੀਂ ਪੱਚੀਆਂ ਰੁੱਤਾਂ