ਕੀਤੀ ਧੱਕਿਆਂ ਨਾਲ਼ ਦਿਹਾੜੀ ਪੂਰੀ ਮੰਗੀ ਏ

ਕੀਤੀ ਧੱਕਿਆਂ ਨਾਲ਼ ਦਿਹਾੜੀ ਪੂਰੀ ਮੰਗੀ ਏ
ਕਰਜ਼ਾ ਤਾਂ ਨਹੀਂ ਮੰਗਿਆ ਮੈਂ ਮਜ਼ਦੂਰੀ ਮੰਗੀ ਏ

ਸੱਚਾ ਆਸ਼ਿਕ ਬਣ ਨਹੀਂ ਸਗਿਆ ਦੇ ਕੇ ਗਲ ਦੀ ਰੱਤ
ਬਦਲੇ ਦੀਵਚਾ ਜਹੀਂ ਦੀਦਾਰ ਦੀ ਚੋਰੀ ਮੰਗੀ ਏ

ਕਲੀਆਂ ਤੇਰੀ ਅੱਖ ਤੋਂ ਸਿੱਖਿਆ ਵੱਲ ਸ਼ਰਮਾਵݨ ਦਾ
ਫੁੱਲਾਂ ਤੇਰੇ ਹੋਠਾਂ ਤੋਂ ਮਗ਼ਰੂਰੀ ਮੰਗੀ ਏ

ਅਲੱਲਾਆ ਪੂਰੀ ਕਰ ਦਿੱਤੀ ਏ ਦਿਲ ਦੀ ਹਰ ਮਨਸ਼ਾ-ਏ-
ਆਪੋਂ ਜਾਣੇ ਮੈਂ ਖ਼ੈਰਾਤ ਅਧੂਰੀ ਮੰਗੀ ਏ

ਤੇਰੇ ਮੁੱਖ ਤੋਂ ਸੋ ਝੱਲਾ ਮੰਗਿਆ ਭਾਗਾਂ ਭਰੀ ਸਵੇਰ
ਤੇਰੀਆਂ ਜ਼ੁਲਫ਼ਾਂ ਤੋਂ ਖ਼ੁਸ਼ਬੂ ਕਸਤੂਰੀ ਮੰਗੀ ਏ

ਹੱਥਾਂ ਨਾਲ਼ ਜਹਾਨ ਦੀ ਦੌਲਤ ਵੰਡੀ ਮਸਤ ਫ਼ਕੀਰ
ਅਪਣੇ ਕਾਣ ਹਮੇਸ਼ਾਂ ਤਾਹੰਗ ਹਜ਼ੂਰੀ ਮੰਗੀ ਏ

ਸਾਰੀ ਜ਼ਿੰਦਗੀ ਯਾਰੀ ਰੱਖੀ ਅਪਣੇ ਰੰਗੀਆਂ ਨਾਲ਼
ਆਕਬ" ਆਪੋਂ ਡਾਢੀਆਂ ਕੋਲੋਂ ਦੂਰੀ ਮੰਗੀ ਏ