ਅੱਖਰ ਸਾਜੇ ਬੋਲੀ ਆਪੋ ਅਪਣੀ ਏ

ਅੱਖਰ ਸਾਜੇ ਬੋਲੀ ਆਪੋ ਅਪਣੀ ਏ
ਇਥੇ ਹਰ ਦੀ ਟੋਲੀ ਆਪੋ ਅਪਣੀ ਏ

ਗ਼ੁਰਬਤ ਸਾਝਾ ਦੁੱਖ ਏ ਸਾਰੀ ਵਸਤੀ ਦਾ
ਦੁੱਖ ਤਾਂ ਸਾਝਾਏ ਝੋਲ਼ੀ ਆਪੋ ਅਪਣੀ ਏ

ਹਿਕੋ ਸਾਝਾ ਵੇਹੜਾ ਸਾਰੇ ਵੀਰਾਂ ਦਾ
ਚੁੱਲ੍ਹੇ ਨਾਲ਼ ਕਧੋਲੀ ਆਪੋ ਅਪਣੀ ਏ

ਕੋਈ ਨਹੀਂ ਵਸਿਆ ਮੇਰੀਆਂ ਹਾਲ ਦੁਹਾਈਆਂ ਤੇ
ਲੋਕਾਂ ਤੁਰ ਕੁੜੀ ਤੂਲੀ ਆਪੋ ਅਪਣੀ ਏ

ਆਕਬ" ਸਾਜੇ ਲਾਗ ਹਨ ਭਾਵੇਂ ਸਗਨਾਂ ਦੇ
ਹਰ ਬਨਰੀ ਦੀ ਡੋਲੀ ਆਪੋ ਅਪਣੀ ਏ