ਚਿੜੀਆਂ ਬੋਲ ਪਈਆਂ

ਫ਼ਿਰ ਚੜ੍ਹਿਆ ਫ਼ਜਰ ਦਾ ਤਾਰਾ, ਚਿੜੀਆਂ ਬੋਲ ਪਈਆਂ
ਫ਼ਿਰ ਖੁੱਲਿਆ ਸੁਖ਼ਨ ਦੁਆਰਾ, ਚਿੜੀਆਂ ਬੋਲ ਪਿਐਂਾਂ
ਫ਼ਿਰ ਦਿਹਨਾ ਦੀਆਂ ਰਿਸ਼ਮਾਂ ਨਵੇਂ ਸਨਹੇ ਲੈ ਆਈਆਂ
ਫ਼ਿਰ ਧਰਤ ਪਿਆ ਲਸ਼ਕਾਰਾ, ਚਿੜੀਆਂ ਬੋਲ ਪਈਆਂ
ਫ਼ਿਰ ਅੱਲ੍ਹੜ ਕੁੜੀਆਂ ਸੁਫ਼ਨੇ ਚੰਨਣ ਨੂੰ ਟੁਰ ਪਈਆਂ
ਫ਼ਿਰ ਚੜ੍ਹਿਆ ਪੀਂਘ ਹੁਲਾਰਾ, ਚਿੜੀਆਂ ਬੋਲ ਪਈਆਂ

ਫ਼ਿਰ ਡੂੰਘੇ ਪਾਣੀਆਂ ਸਿਰ ਤੇ ਚੱਦਰ ਤਾਣ ਲਈ
ਹੁਣ ਲਭਸੀ ਕਿਵੇਂ ਕਿਨਾਰਾ, ਚਿੜੀਆਂ ਬੋਲ ਪਈਆਂ
ਫ਼ਿਰ ਕੈਦੋ ਬਣ ਕੇ ਹੀਰ ਨੂੰ ਪਾਣੀਆਂ ਘੇਰ ਲਿਆ
ਫ਼ਿਰ ਡਿੱਗਿਆ ਤਖ਼ਤ ਹਜ਼ਾਰਾ, ਚਿੜੀਆਂ ਬੋਲ ਪਈਆਂ
ਕੁਝ ਬੁਲ੍ਹੇ ਲੀੜੇ ਹਿਰਖ ਦੇ ਸਿਰ ਤੇ ਧਰ ਕੇ ਨੀ
ਅਸਾਂ ਛੱਡਿਆ ਦੇਸ ਪਿਆਰਾ, ਚਿੜੀਆਂ ਬੋਲ ਪਈਆਂ