ਦਿਲ ਦੀ ਗੱਲ ਨੂੰ ਭੂਰੇ ਪਾਕੇ ਰੱਖਣਾ ਸੀ

ਦਿਲ ਦੀ ਗੱਲ ਨੂੰ ਭੂਰੇ ਪਾਕੇ ਰੱਖਣਾ ਸੀ
ਆਪਣੀ ਪੀੜ ਨੂੰ ਆਪ ਲੁਕਾ ਕੇ ਰੱਖਣਾ ਸੀ

ਦੋ ਕੱਖਾਂ ਦਾ ਕੇਹਾ ਭਰੋਸਾ ਉੱਡ ਜਾਣ
ਇਕ ਤੇ ਆਹਲਣਾ ਹੋਰ ਬਣਾ ਕੇ ਰੱਖਣਾ ਸੀ

ਅੱਖਰਾਂ ਦੀ ਥਾਂ ਵੱਟੇ ਮੂੰਹੋਂ ਡਿਗਦੇ ਸਨ
ਅਣਖ ਦਾ ਸ਼ੀਸ਼ਾ ਕੰਨ੍ਹੀਂ ਬਚਾ ਕੇ ਰੱਖਣਾ ਸੀ

ਆਪਣੀ ਗੰਢ ਵੀ ਸਾਡੇ ਸਿਰ ਤੇ ਭੁੱਲ ਗਿਆ ਸੀ
ਜਿਨ੍ਹੀਂ ਸਾਡਾ ਭਾਰ ਵੰਡਾ ਕੇ ਰੱਖਣਾ ਸੀ

ਅਰਸ਼ਦਾਸਾਂ ਵੀ ਲਵ ਔਹਨਦੇ ਕੋਲੋਂ ਮੰਗੀ ਸੀ
ਘਰ ਦਾ ਦੀਵਾ ਜਿਨ੍ਹੀਂ ਬਚਾ ਕੇ ਰੱਖਣਾ ਸੀ