ਕਿਨਹੂੰ ਕਿਨਹੂੰ ਦਿਸਣੇ ਸੀ ਤੇ ਕਿਸ ਤੋਂ ਦੁੱਖ ਲੁਕਾਨੇ ਸੀ

ਕਿਨਹੂੰ ਕਿਨਹੂੰ ਦਿਸਣੇ ਸੀ ਤੇ ਕਿਸ ਤੋਂ ਦੁੱਖ ਲੁਕਾਨੇ ਸੀ
ਹਿਜਰ ਦੇ ਪੈਂਡੇ ਟੁਰਨ ਲੱਗਿਆਂ ਇਹ ਗੁਰ ਤੇਸਮਝਾਨੇ ਸੀ

ਦਿਲ ਵਿਚ ਸਾਂਭ ਕੇ ਰੱਖੀਆਂ ਰੱਖੀਆਂ ਅੱਥਰੂ ਮਿਲੇ ਹੋ ਗਏ ਸਨ
ਅੱਖਾਂ ਦੀ ਕੰਡਿਆਰੀ ਉੱਤੇ ਛੰਡ ਕੇ ਸੁਕਣੇ ਪਾਣੇ ਸੀ

ਇਹਨੂੰ ਛਾਲੇ ਛਿੱਲਣ ਲਈ ਇਕ ਕੁੰਡਾ ਤੱਕ ਵੀ ਨਈਂ ਸਰੀਆ
ਮੇਰੀਆਂ ਪੈਰਾਂ ਥੱਲੇ ਜਿਨ੍ਹੀਂ ਸੱਜਰੇ ਫਲ ਪਾਣੇ ਸੀ

ਖ਼ੋਰੇ ਕਿਸ ਦੀ ਨਿੱਘੀ ਸੇਜ ਤੇ ਉਹ ਨਿੰਦਰ ਪਈ ਮਾਨ ਦੀ ਏ
ਮੈਂ ਰੋੜਾਂ ਤੇ ਜਾਗ ਜਾਗ ਕੇ ਜਿਸਦੇ ਖ਼ਾਬ ਹਿੰਡ ਇੰਨੇ ਸੀ

ਨਿੱਖੜਨ ਲੱਗੀਆਂ ਦੁਆ ਸਲਾਮ ਵੀ ਕਹਿਣੀ ਉਹਨੂੰ ਭੁੱਲ ਗਈ ਏ
ਕੱਚੇ ਘੜੇ ਤੇ ਤੁਰ ਜਿਨ੍ਹੀਂ ਵਾਅਦੇ ਤੋੜ ਨਿਭਾਣੇ ਸੀ

ਉਂਦੇ ਪਏ ਦਿਲਾਸੇ ਮੇਰੇ ਦਿਲ ਦਾ ਕੇਹਾ ਉਪਾ-ਏ-ਕਰਦੇ
ਜਿੰਨੇ ਮੈਂ ਉਲੀਕੇ ਅਰਸ਼ਦ ਸਾਰੇ ਹਰਫ਼ ਪੁਰਾਣੇ ਸੀ