ਰਾਤ ਇਕੱਲੀ ਟੁਰਦੀ ਪਈ ਸੀ

ਰਾਤ ਇਕੱਲੀ ਟੁਰਦੀ ਪਈ ਸੀ
ਆਪਣੇ ਦਿਲ ਦਾ ਦਰਦ ਲੁਕਾ ਕੇ
ਮੁੱਖ ਤੇ ਕਾਲ਼ੀ ਚੱਦਰ ਪਾਕੇ
ਥੱਕੀ ਮਾਣਦੀ
ਪੈਰ ਵਧਾਂਦੀ
ਰਾਤ ਇਕੱਲੀ ਟੁਰਦੀ ਪਈ ਸੀ
ਇੰਜ ਲਗਦਾ ਸੀ ਟੁਰਦੀ ਤੁਰਦੀ
ਕੱਚੀ ਕਾਲਖ਼ ਵਾਂਗੂੰ ਵਾਂਗੂੰ ਭਰਦੀ
ਫ਼ਜਰ ਤੋਂ ਪਹਿਲਾਂ ਮੁੱਕ ਜਾਵੇਗੀ
ਚੱਦਰ ਵਿਚ ਈ ਸੁੱਕ ਜਾਵੇਗੀ