ਔਖਾ ਘਾਟ ਫ਼ਕੀਰੀ ਦਾ

ਔਖਾ ਘਾਟ ਫ਼ਕੀਰੀ ਦਾ ਭਈ! ਔਖਾ ਘਾਟ ਫ਼ਕੀਰੀ ਦਾ
ਮਿਸਲਾਂ ਦੇ ਵਿਚ ਵੇਲ਼ਾ ਕਢਣਾ, ਮੀਟਿੰਗ ਦੇ ਵਿਚ ਬਹਿਣਾ
ਔਖੀਆਂ ਦੇ ਨਾਲ਼ ਮੱਥਾ ਲਾ ਕੇ, ਯਸ ਸਿਰ! ਯਸ ਸਿਰ! ਕਹਿਣਾ
ਹੱਸਦੇ ਹੱਸਦੇ ਰਹਿਣਾ
ਆਪਣੀ ਸੀਟ ਤੇ ਆਜ਼ਿਜ਼ ਬਣ ਕੇ ਅੱਗੇ ਹੋ ਕੇ ਬਹਿਣਾ
ਮੁਰਸ਼ਦ ਮੂਹਰੇ ਗੱਲ ਨਾ ਕਰਨੀ, ਜੋ ਆਖੇ ਸੋ ਸਹਿਣਾ
ਦੁਨੀਆਦਾਰੀ ਕੰਮ ਨਈਂ, ਇਹ ਕੰਮ ਹੈ ਪਤਾ ਚੈਰੀ ਦਾ
ਔਖਾ ਘਾਟ ਫ਼ਕੀਰੀ ਦਾ

ਹਵਾਲਾ: ਖੱਟਿਆ ਵੱਟਿਆ ( ਹਵਾਲਾ ਵੇਖੋ )