ਪੜ੍ਹਿਆ ਬਾਂਦਰ

ਵਿਚ ਸਕੂਲੇ ਬਾਂਦਰ ਆਇਆ,
ਹੱਥ ਤਖ਼ਤੀ, ਗਲ ਬਸਤਾ ਪਾਇਆ।
ਕਹਿੰਦਾ ਸੀ, 'ਮੈਂ ਪੜ੍ਹਨਾ ਚਾਹਵਾਂ।
ਇਲਮ ਦੀ ਪੌੜੀ ਚੜ੍ਹਦਾ ਜਾਵਾਂ।
ਹੋਮਵਰਕ ਕਰ ਆਵਾਂਗਾ ਮੈਂ
ਸੁੰਦਰ ਲਿਖਤ ਬਣਾਵਾਂਗਾ ਮੈਂ।
ਪੜ੍ਹ-ਲਿਖ ਕੇ ਮੈਂ ਇਹੀਓ ਚਾਹਵਾਂ
ਇਲਮ ਦੇ ਦੀਵੇ ਹੋਰ ਜਗਾਵਾਂ।
ਜੰਗਲ ਦੇ ਵਿਚ ਸਭ ਅਨਪੜ੍ਹ
ਮੈਂ ਸਭ ਦਾ ਬਣਨਾ ਟੀਚਰ।'