ਦਰ ਦਰ ਫਿਰੀਏ ਤਾਂ ਲੱਭਦੀ ਏ

ਅਸ਼ਰਫ਼ ਯੂਸਫ਼ੀ

ਦਰ ਦਰ ਫਿਰੀਏ ਤਾਂ ਲੱਭਦੀ ਏ ਐਵੇਂ ਤੇ ਨਈਂ ਛਾਂ ਲੱਭਦੀ ਏ ਇਕ ਤਸਵੀਰ ਖੜ੍ਹਾ ਬੈਠਾ ਵਾਂ ਨਾਂ ਭੁੱਲਦੀ ਏ ,ਨਾਂ ਲੱਭਦੀ ਏ ਅੱਖ ਚੋਰੀ ਦਾ ਚਿਹਨਾ ਲੈ ਕੇ ਆਸ ਬਨੇਰੇ ਕਾਂ ਲੱਭਦੀ ਏ ਬੈਠਕ ਵਿਚ ਇਕ ਛੱਜ ਲਟਕਾ ਕੇ ਸ਼ਹਿਰ ਉੱਚ ਅੱਖ ਗੁਰਾਂ ਲੱਭਦੀ ਏ ਕਿਹੜੀ ਕੋਟੇ ਫਿਰਨਾਂ ਐਂ ਅਸ਼ਰਫ਼ ਝੱਲਿਆ ਤੈਨੂੰ ਮਾਂ ਲੱਭਦੀ ਏ

Share on: Facebook or Twitter
Read this poem in: Roman or Shahmukhi

ਅਸ਼ਰਫ਼ ਯੂਸਫ਼ੀ ਦੀ ਹੋਰ ਕਵਿਤਾ