ਚਾਹਤ ਦਾ ਇਕਰਾਰ ਸੀ ਕੀਤਾ

ਚਾਹਤ ਦਾ ਇਕਰਾਰ ਸੀ ਕੀਤਾ
ਦਿਲ ਨੇ ਤੈਨੂੰ ਪਿਆਰ ਸੀ ਕੀਤਾ

ਏਨੀ ਜਲਦੀ ਭੁੱਲ ਨਾਂ ਜਾਵੇਂ
ਵਾਅਦਾ ਜਿਹੜਾ ਯਾਰ ਸੀ ਕੀਤਾ

ਇਸ ਦਿਨ ਸਾਡਾ ਦਿਲ ਟੁੱਟਿਆ ਸੀ
ਜਿਸ ਦਿਨ ਤੋਂ ਇਨਕਾਰ ਸੀ ਕੀਤਾ

ਦੁਸ਼ਮਣ ਨੂੰ ਭੈੜਾ ਆਖਾਂਂ
ਯਾਰਾਂ ਵੀ ਤੇ ਵਾਰ ਸੀ ਕੀਤਾ

ਉਹਦੀ ਯਾਦਾਂ ਹਿਜਰ ਦੇ ਵੇਲੇ
ਦਿਲ ਨੂੰ ਠੰਡਾ ਠਾਰ ਸੀ ਕੀਤਾ

ਇਸ਼ਕ ਦਾ ਦਰਿਆ ਔਖੇ ਸੌਖੇ
ਕਲੀਆਂ ਆਸਿਫ਼ ਪਾਰ ਸੀ ਕੀਤਾ