ਇਹ ਹੋਣਾ ਸੀ

ਅਸਾਂ ਇਸ਼ਕ ਦੀ ਅੱਗ ਵਿਚ ਬਲਣਾ ਸੀ
ਅਸਾਂ ਕੰਡਿਆਂ ਉੱਤੇ ਚੱਲਣਾ ਸੀ

ਜੋ ਹੋਇਆ ਏ ਕਦ ਟਲ਼ਨਾ ਸੀ
ਅਸਾਂ ਵਿਚ ਹਨੇਰੀਆਂ ਪਲ਼ਨਾ ਸੀ

ਅਸਾਂ ਹਿਜਰ ਦਾ ਡੰਗ ਵੀ ਸਹਿਣਾ ਸੀ
ਅਸਾਂ ਫ਼ਿਰ ਵੀ ਕੁੱਝ ਨਹੀਂ ਕਹਿਣਾ ਸੀ

ਅਸਾਂ ਇਸ਼ਕ ਦੀ ਬਾਜ਼ੀ ਹਿਰਨੀ ਸੀ
ਅਸਾਂ ਆਪਣੀ ਮੌਤ ਈ ਮਰਨਾ ਸੀ

ਅਸਾਂ ਇਸ਼ਕ ਦੀ ਸੂਲ਼ੀ ਚੜ੍ਹਨਾ ਸੀ
ਅਸਾਂ ਸੱਚ ਦਾ ਕਲਮਾ ਪੜ੍ਹਨਾ ਸੀ

ਜੋ ਹੋਇਆ ਏ, ਇਹ ਹੋਣਾ ਸੀ
ਅਸਾਂ ਕਲੀਆਂ ਬੈਠ ਕੇ ਰੌਣਾ ਸੀ

ਹੁਣ ਦਲ ਨੂੰ ਆਸਿਫ਼ ਗ਼ਮ ਕਾਹਦਾ
ਸਾਡਾ ਦੁਨੀਆ ਅਤੇ ਕੰਮ ਕਾਹਦਾ

ਕੋਈ ਮਸਜਿਦ ਮਿਲ ਆਸਫ਼ਫ਼
ਦੁਨੀਆ ਦਾ ਥਲ ਆਸਫ਼ਫ਼