ਇਸ਼ਕ ਨੇ ਰੰਗ ਲੈ ਆਸਫ਼ਫ਼

ਇਸ਼ਕ ਨੇ ਰੰਗ ਲੈ ਆਸਫ਼ਫ਼
ਗ਼ਮ ਈ ਗ਼ਮ ਪਾਲੇ ਆਸਫ਼ਫ਼

ਸਾਡੇ ਵਾਲ਼ ਈ ਤਲਵਾਰਾਂ ਨੇਂ
ਸਾਡੇ ਵੱਲ ਭਾਲੇ ਆਸਫ਼ਫ਼

ਰਾਤਾਂ ਨੂੰ ਵੀ ਘੁੱਪ ਹਨੇਰਾ
ਦਿਨ ਵੀ ਕਾਲੇ ਆਸਫ਼ਫ਼

ਹਿੰਮਤ ਹੋਵੇ ਜੇ ਬੰਦੇ ਵਿਚ
ਦਰਿਆ ਲਗਣ ਖਾਲੇ ਆਸਫ਼ਫ਼

ਨਖ਼ਰੇ ਤੇ ਫ਼ਰ ਕਰਦੇ ਈ ਨੀਂ
ਸੋਹਣੀਆਂ ਸ਼ਕਲਾਂ ਵਾਲੇ ਆਸਫ਼ਫ਼

ਘਰ ਇੰਨਾਂ ਵੀਰਾਨ ਹੋਇਆ ਏ
ਹਰ ਪਾਸੇ ਜਾਲੇ ਆਸਫ਼ਫ਼