ਖੁੱਲੇ ਰੰਗ ਸ਼ਬਾਬਾਂ ਦੇ ਨੇਂ

ਖੁੱਲੇ ਰੰਗ ਸ਼ਬਾਬਾਂ ਦੇ ਨੇਂ
ਸਾਰੇ ਰੂਪ ਅਜ਼ਾਬਾਂ ਦੇਣੀਂ

ਦਿਲ ਵਿਚ ਮੇਲ ਏ ਲੋਕਾਂ ਦੇ ਪ੍ਰ
ਹੱਥ ਵਿਚ ਫੁੱਲ ਗੁਲਾਬਾਂ ਦੇ ਨੇਂ

ਉਹ ਵੀ ਸਾਨੂੰ ਪਿਆਰ ਸੀ ਕਰਦਾ
ਹੁਣ ਇਹ ਕਿੱਸੇ ਖ਼ਵਾਬਾਂ ਦੇ ਨੇਂ

ਵਿਚੋਂ ਹਰ ਕੋਈ ਇਕੋ ਵਰਗਾ
ਸਾਰੇ ਫ਼ਰਕ ਹਿਜਾਬਾਂ ਦੇ ਨੇਂ

ਸਾਡੇ ਗੱਲ ਵਿਚ ਗ਼ਮ ਦੀ ਮਾਲ਼ਾ
ਇਸ ਦੇ ਹਾਰ ਗੁਲਾਬਾਂ ਦੇ ਨੇਂ

ਆਸਿਫ਼ ਇੰਨਾਂ ਨਈਂ ਕਰਦੀਏ
ਇਹ ਤੇ ਕੰਮ ਨਵਾਬਾਂ ਦੇ ਨਈਂ