ਉਹਦੀ ਨਾਂ ਇਕਰਾਰਾਂ ਦੇ ਵਿਚ

ਉਹਦੀ ਨਾਂ ਇਕਰਾਰਾਂ ਦੇ ਵਿਚ
ਹਾਂ ਉਹਦੀ ਇਨਕਾਰਾਂ ਦੇ ਵਿਚ

ਮੇਰੇ ਅੰਦਰ ਇੰਝ ਉਹ ਰਹਿੰਦਾ
ਬਿਜਲੀ ਜਿਵੇਂ ਤਾਰਾਂ ਦੇ ਵਿਚ

ਜਿਹੜਾ ਅੱਜ ਅਸਮਾਨ ਨੂੰ ਛੂਵੇ
ਇਹ ਇਨਸਾਨ ਸੀ ਗ਼ਾਰਾਂ ਦੇ ਵਿਚ

ਬਹਿਸਾਂ ਕਰ ਨਾਂ ਐਵੇਂ ਯਾਰਾ
ਲੱਭਦਾ ਕੀ ਤਕਰਾਰਾਂ ਦੇ ਵਿਚ

ਆਸਿਫ਼ ਤੋਂ ਵੀ ਪਿਆਰ ਸੀ ਕੀਤਾ
ਗੱਲ ਨਾ ਕਰ ਇਹ ਯਾਰਾਂ ਦੇ ਵਿਚ