ਅਸੀਂ ਮਤਲਬ ਲੱਭ ਲੱਭ ਥੱਕ ਜਾਂਦੇ
ਮਤਲਬ ਲੱਭ ਜਾਵਣ ਦੀ ਖ਼ੁਸ਼ੀ ਤੇ ਨਸ਼ਾ
ਹਰ ਹਰ ਲਹਿਜ਼ਾ ਅਪਣਾ ਮਤਲਬ ਦਿੰਦਾ ਏ
ਪਹਿਲੇ ਮਤਲਬ ਦਾ ਮਤਲਬ
ਦੂਜੇ ਪਲ਼ ਲਈ ਬੇਮਤਲਬ
ਪਰ ਫ਼ਰ ਵੀ
ਹਰ ਮਤਲਬ ਸਾਥੋਂ ਇਕ ਅਕੀਦੇ ਦੀ ਮੰਗ ਕਰਦਾ ਏ
ਤੇ ਅਸੀਂ ਹੱਥ ਬੱਧੇ ਮਜਾਵਰਾਂ ਵਾਂਗੂੰ
ਅਪਣਾ ਸਾਰਾ ਈਮਾਨ ਅਕੀਦਾ ਕਰਦੇ ਆਂਂ

ਕਿਹੜਾ ਮਤਲਬ ਸੱਚਾ
ਤੇ ਕਿਹੜਾ ਮਤਲਬ ਕੌੜਾ?
ਕੀਹਦੀ ਹਿੰਮਤ ਆਨ ਨਤਾਰਯੇ
ਮੁਤਬਿਕ ਮੂਜਬ ਦੋਹਵੇਂ ਸੱਚੇ ਤੇ ਦੋਹਵੇਂ ਝੂਠੇ
ਤੇ ਫ਼ਿਰ ਆਨ ਖਲੋਨਦਯੇ
ਖ਼ਾਲੀ ਹੱਥ ਫ਼ਕੀਰਾਂ ਵਾਂਗੂੰ
ਸਾਂਝਾਂ ਤੇ ਮੁਹਤਾਜੀ ਪਾਰੋਂ

ਸਾਂਝਾਂ ਦੀ ਮੁਹਤਾਜੀ
ਮੁਹਤਾਜੀ ਦੀ ਪਹਿਲੀ ਸੀੜ੍ਹੀ
ਪਰ ਸਾਂਝਾਂ ਦੀ ਆਪਣੀ ਮੰਗ ਹੁੰਦੀ ਏ
ਬਹੁਤਾ ਕੁੱਝ ਕੁਰਬਾਨੀ ਕਰਨਾ
ਜਿਹੜਾ ਕਈ ਕਈ ਰੁੱਤ ਜਗੀਆਂ
ਤੇ ਕਈ ਕਈ ਔਖੇ ਪੈਂਡਿਆਂ ਮਗਰੋਂ ਲੱਭਦਾ

ਤੇ ਫ਼ਿਰ ਜੇ ਇਹ ਭਾਰ ਅਵੀ ਚੁੱਕ ਲਵੀਏ
ਪਈ ਸਾਂਝ ਦੇ ਸੌਦੇ
ਕੁੱਝ ਹੋਰ ਗਨਵਾਨਾ
ਤੇ ਫ਼ਿਰ ਸਾਂਝਾਂ ਦਾ ਸੰਗ
ਕਿਹੜਾ ਅਬਦੀ ਦਾਰੂ
ਜਨਮ ਜਨਮ ਦੀ ਤਿਸ ਦਾ
ਅਸੀਂ ਥੱਕ ਜਾਂਦੇ ਆਂਂ
ਤੇ ਫ਼ਰ ਸੰਗਦਾ ਮਤਲਬ ਕੀ ਏ
ਹਰ ਪਲ ਲਈ ਸੰਗਦੀ ਆਪਣੀ ਮੰਗ
ਤੇ ਦੂਜੇ ਪਲ ਦੂਜਾ ਸੰਗ
ਤੇ ਦੋ ਜੀ ਲੋੜ

ਤੇ ਫ਼ਿਰ ਸੰਗ ਏ
ਸ਼ਾਮਾਂ ਦਾ
ਸਵੇਰਾਂ ਦਾ
ਦਰਿਆਵਾਂ ਦਾ
ਹਵਾਵਾਂ ਦਾ
ਸਮੁੰਦਰਾਂ ਦਾ
ਪਹਾੜਾਂ ਦਾ
ਸਹਿਰਾਵਾਂ ਦਾ
ਤੇ ਉਸ ਸੰਗਦਾ ਕੋਈ ਨਾਂ ਨਹੀਂ
ਕੋਈ ਮਤਲਬ ਨਹੀਂ
ਕੋਈ ਮੰਗ ਨਹੀਂ
ਹਰ ਲੋੜ ਦਾ ਦਾਰੂ

ਹਰ ਥੋੜ ਦਾ ਦਾਰੂ
ਇੰਜ ਸੱਜਣੋਂ ਮੈਂ ਤੁਹਾਡੇ ਪਿਆਰਾਂ ਖੋਜੀ ਆਂਂ
ਮੈਨੂੰ ਤੁਹਾਡੇ ਪਿਆਰ ਦੀ ਹੱਕੀ ਲੋੜ ਏ