ਧਨ ਜ਼ਿੰਮੀਦਾਰ ਏ

ਧਨ ਜ਼ਿੰਮੀਦਾਰ ਏ
ਜੋ ਸਰਘੀ ਦੇ ਵੇਲੜੇ ਉੱਠ ਕੇ ਤੇ ਧਰਤੀ ਦੇ ਸੈਣੀਆਂ ਨੂੰ ਪਾੜਦਾ ਤੇ ਰੋਜ਼ਿਆਂ ਨੂੰ ਭਾਲਦਾ

ਧਨ ਜ਼ਿੰਮੀਦਾਰ ਏ
ਜੋ ਪੋਹ ਦੀਆਂ ਪਾਲੀਆਂ ਚ ਕੱਟ ਕੇ ਉਨੀਂਦਰੇ ਤੇ ਠੁੱਡੇ ਸੀਤ ਪਾਣੀਆਂ ਨੂੰ ਗੋਡਿਆਂ ਚ ਲੈ ਕੇ ਨਹਿਰ ਦੀਆਂ ਪਾਣੀਆਂ ਦੀ ਵਾਰੀ ਨਹੀਂ ਘਸਾ ਵਿੰਦਾ

ਧਨ ਜ਼ਿੰਮੀਦਾਰ ਏ
ਜੋ ਚਿੜੀਆਂ ਕਬੂਤਰਾਂ ਇਹ ਕੀੜਿਆਂ ਮਕੋੜੀਆਂ ਤੇ ਮੰਗਤੇ ਮਿਰਾਸੀਆਂ ਨੂੰ ਚੁਗ ਵਰਤਾ ਵਿੰਦਾ

ਧਨ ਜ਼ਿੰਮੀਦਾਰ ਏ
ਕਰੇ ਜੋ ਹਿਸਾਬ ਪੂਰਾ ਕਹੀਆਂ ਸ਼ਹਿਆਂ ਮਾਰੀਆਂ ਦਾ ਘਾਟੀਆਂ ਦੇ ਸੌਦੇ ਔਹਨਦੇ ਪੱਲੇ ਨੇਂ ਜਮਾਂਦਰੂ

ਧਨ ਜ਼ਿੰਮੀਦਾਰ ਏ
ਜੋ ਉੱਕਾ ਨਹੀਓਂ ਬੋਲਦਾ ਆਪ ਅਤੇ ਹੁੰਦੇ ਹੋਏ ਵਾਧਿਆਂ ਵਧਕੀਆਂ ਤੇ
ਹਾੜੀਆਂ ਤੇ ਸਾਉਣੀਆਂ ਨੂੰ ਲੈ ਗਏ ਵਪਾਰੀਆਂ ਦੇ ਖਾਤਿਆਂ ਚ ਲਿਖਿਆਏ ਈਦ ਕੈਂ ਵੀ ਮੂਲ ਤੇ ਵਿਆਜ ਔਹਨਦੇ ਸਿਰ ਤੇ

See this page in  Roman  or  شاہ مُکھی

ਆਸਿਮ ਪੜ੍ਹਿਆਰ ਦੀ ਹੋਰ ਕਵਿਤਾ