ਇਹ ਤੇ ਸੱਜਣਾ ਤੇਰਾ ਦਿਲ ਵੀ ਜਾਣ ਦਾ ਏ

ਇਹ ਤੇ ਸੱਜਣਾ ਤੇਰਾ ਦਿਲ ਵੀ ਜਾਣ ਦਾ ਏ
ਅੰਬਰੋਂ ਡਿੱਗਿਆ ਬੰਦਾ ਮਿੱਟੀ ਛਾਣ ਦਾ ਏ

ਉਹੋ ਮੇਰੀ ਜ਼ਾਤ ਦਾ ਮੁਨਕਰ ਹੋ ਜਾਂਦਾ
ਜਿਹੜਾ ਮੈਨੂੰ ਮੇਰੇ ਵਾਂਗ ਪਛਾਣ ਦਾ ਏ

ਹਾਸਾ ਤੇ ਮੈਂ ਪਿੱਛੇ ਸਿੱਖਿਆ ਜੀਵਨ ਤੋਂ
ਪਰ ਰੌਣਾ ਤੇ ਅਜ਼ਲੋਂ ਮੇਰੇ ਹਾਣ ਦਾ ਏ

ਫੱਟੜ ਦਿਲ ਵਿਚ ਹਾਲ਼ੀ ਉਹਦੀਆਂ ਸੱਧਰਾਂ ਨੇਂ
ਟੁੱਟੇ ਹੋਏ ਤੀਰ ਨੂੰ ਸ਼ੌਕ ਕਮਾਨ ਦਾ ਏ

ਕਿਹੜਾ ਪਾਗਲ ਛਾਨਣੀ ਲਏ ਕੇ ਸ਼ੀਸ਼ੇ ਦੀ
ਕੋਲੇ ਹੱਥੀਂ ਖਰਵੇ ਪੱਥਰ ਛਾਣ ਦਾ ਏ